The Summer News
×
Saturday, 04 May 2024

ਇਸ ਪਿੰਡ ‘ਚ ਰੁਕ ਰੁਕ ਕੇ ਹੋ ਰਹੀ ਬਾਰਸ਼ ਕਾਰਨ ਗ਼ਰੀਬ ਪਰਿਵਾਰ ਨੂੰ ਕਰਨਾ ਪਿਆ ਇਹਨਾਂ ਸਮੱਸਿਆ ਦਾ ਸਾਹਮਣਾ

ਪੱਟੀ : ਪਿੰਡ ਲਾਖਣੇ ਵਿਖੇ ਪਿਛਲੇ ਕੁਝ ਦਿੰਨਾ ਤੋ ਰੁਕ ਰੁਕ ਕੇ ਪੈ ਰਹੇ ਬਾਰਸ਼ ਨਾਲ ਗਰੀਬ ਪਰਿਵਾਰ ਦਾ ਕਮਰਾ ਢਹਿ ਢੇਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਜਸਪਿੰਦਰ ਕੌਰ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਮਿਹਨਤ ਮਜਦੂਰੀ ਕਰਦਾ ਹੈ ਰੁਕ ਰੁਕ ਕੇ ਹੋ ਰਹੀ ਬਾਰਿਸ਼ ਨਾਲ ਉਨਾ ਇਕੋ ਇਕ ਕਮਰਾਂ ਡਿੱਗ ਪਿਆ। ਪੀੜਤ ਔਰਤ ਨੇ ਦੱਸਿਆ ਕਿ ਜਿਸ ਟਾਇਮ ਤੇ ਕਮਰੇ ਦੀਆਂ ਕੰਧਾਂ ਡਿੱਗਦੀਆਂ ਹੁੰਦਾ ਉਸ ਟੈਮ ਤੇ ਉਸ ਦਾ ਸਾਰਾ ਹੀ ਪਰਿਵਾਰ ਕਮਰੇ ਵਿੱਚ ਮੌਜੂਦ ਸੀ ਅਤੇ ਉਨ੍ਹਾਂ ਨੇ ਭੱਜ ਕੇ ਹੀ ਮਸਾਂ ਆਪਣੀ ਜਾਨ ਬਚਾਈ ਪੀੜਤ ਔਰਤ ਨੇ ਦੱਸਿਆ ਕਿ ਕਮਰੇ ਦੇ ਵਿੱਚ ਪਿਆ ਕੁਝ ਸਾਮਾਨ ਵੀ ਉਨ੍ਹਾਂ ਦੇ ਟੁੱਟ ਚੁੱਕਾ ਹੈ ਪੀੜਤ ਔਰਤ ਨੇ ਦੱਸਿਆ ਕਿ ਇਕ ਉੱਤੋਂ ਘਰ ਦੀ ਗ਼ਰੀਬੀ ਕਾਰਨ ਉਹ ਆਪਣਾ ਮਸਾਂ ਹੀ ਗੁਜ਼ਾਰਾ ਕਰ ਰਹੇ ਸਨ ਉਥੇ ਇਸ ਬਾਰਸ਼ ਨੇ ਉਨ੍ਹਾਂ ਦਾ ਬਣਿਆ ਇਕ ਕਮਰਾ ਵੀ ਢਹਿ ਢੇਰੀ ਕਰ ਦਿੱਤਾ ਹੈ ਪੀਡ਼ਤ ਪਰਿਵਾਰ ਨੇ ਮੰਗ ਕੀਤੀ ਕਿ ਉਸਦਾ ਮੀਹ ਨਾਲ ਡਿੱਗਾ ਮਕਾਨ ਬਣਾਕੇ ਦਿਤਾ ਜਾਵੇ । ਇਸ ਮੌਕੇ ਸਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਲਾਜਰ ਲਾਖਣਾ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਗਰੀਬ ਪਰਿਵਾਰ ਦਾ  ਮਕਾਨ ਬਣਾਕੇ ਦਿਤਾ ਜਾਵੇ ।


Story You May Like