The Summer News
×
Friday, 03 May 2024

ਬਰਸਾਤ ਦੇ ਮੌਸਮ ‘ਚ ਬੱਚਿਆ ਨੂੰ ਹੋ ਸਕਦੀਆ ਇਹ ਬਿਮਾਰੀਆ, ਹੋ ਜਾਓ ਸਾਵਧਾਨ

ਚੰਡੀਗੜ੍ਹ : ਲੋਕਾਂ ਨੂੰ  ਬਰਸਾਤ ਦੇ ਮੌਸਮ ‘ਚ  ਗਰਮੀ ਤੋਂ ਰਾਹਤ ਮਿਲਦੀ ਹੈ। ਲੋਕ ਇਸ ਮੌਸਮ ਨੂੰ ਬਹੁਤ ਪਸੰਦ ਕਰਦੇ ਹਨ specially ਬੱਚੇ ਬਰਸਾਤ ਦੇ ਮੌਸਮ ਵਿੱਚ ਮੀਂਹ ‘ਚ ਨਹਾਉਣਾ, ਖੇਲਣਾ ਪਸੰਦ ਕਰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਇਹ ਬਰਸਾਤ ਦਾ ਮੌਸਮ ਤੁਹਾਡੇ ਬੱਚਿਆ ਲਈ ਇਕ ਵੱਡੀ ਸਮੱਸਿਆ ਬਣ ਸਕਦਾ ਹੈ। ਇਸ ਮੌਸਮ ‘ਚ ਕਈ ਬੀਮਾਰੀਆਂ ਤੁਹਾਡੇ ਬੱਚਿਆਂ ਨੂੰ ਪਰੇਸ਼ਾਨ ਕਰਨ ਲੱਗਦੀਆਂ ਹਨ। ਬਰਸਾਤ ਦਾ ਮੌਸਮ ਆਉਂਦੇ ਹੀ ਬੱਚਿਆਂ ਦੀ ਇਮਿਊਨਿਟੀ ਘੱਟਣ ਲੱਗ ਜਾਂਦੀ ਹੈ, ਜਿਸ ਕਾਰਨ ਮਾਨਸੂਨ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਉਨ੍ਹਾਂ ਨੂੰ ਪਰੇਸ਼ਾਨ ਕਰਨ ਲੱਗਦੀਆਂ ਹਨ।


ਡੇਂਗੂ ਅਤੇ ਮਲੇਰੀਆ ਦਾ ਡਰ ਬਣਿਆ ਰਹਿਣਾ ਸਭ ਤੋਂ ਵੱਡਾ ਖਤਰਾ ਹੈ। ਇਸ ਕਾਰਨ ਤੇਜ਼ ਬੁਖਾਰ, ਸਰੀਰ ‘ਚ ਦਰਦ, ਉਲਟੀਆਂ, ਜੋੜਾਂ ‘ਚ ਦਰਦ ਅਤੇ ਧੱਫੜ ਵਰਗੇ ਲੱਛਣ ਨਜ਼ਰ ਆਉਣ ਲੱਗ ਪੈਂਦੇ ਹਨ। ਮੌਨਸੂਨ ਦੇ ਮੌਸਮ ਵਿੱਚ ਬੱਚਿਆਂ ਵਿੱਚ ਸਭ ਤੋਂ ਆਮ ਸਮੱਸਿਆ ਜ਼ੁਕਾਮ ਅਤੇ ਫਲੂ ਹੈ। ਇਹ ਖ਼ਤਰਾ ਉਨ੍ਹਾਂ ਲੋਕਾਂ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਜੋ ਇਮਿਊਨਿਟੀ ਕਮਜ਼ੋਰ ਹੋਣ ਦੀ ਸ਼ਿਕਾਇਤ ਕਰਦੇ ਹਨ। ਹਲਕਾ ਬੁਖਾਰ, ਗਲੇ ਵਿੱਚ ਖਰਾਸ਼, ਥਕਾਵਟ, ਸਰੀਰ ਵਿੱਚ ਦਰਦ ਅਤੇ ਵਗਦਾ ਨੱਕ ਸਭ ਤੋਂ ਆਮ ਲੱਛਣ ਹਨ।


Story You May Like