The Summer News
×
Saturday, 04 May 2024

ਮੀਂਹ ਦੇ ਪਾਣੀ ਵਿੱਚ ਗੋਤੇ ਖਾਦਾ ਵਿਕਾਸ ਲੋਕਾਂ ਦੀਆਂ ਦੁਕਾਨਾਂ, ‘ਚ ਜਾ ਵੜਿਆ ਹਰ ਪਾਸੇ ਗਿੱਲਾ ਲੋਕਾਂ ਦਾ ਹੋਇਆ ਬੁਰਾ ਹਾਲ

  ਨਵਾਂ ਸ਼ਹਿਰ -ਬਲਾਚੌਰ ,32ਜੁਲਾਈ-( ਤੇਜ ਪ੍ਰਕਾਸ਼): ਬੀਤੇ ਦਿਨ ਪੈ ਰਹੀ ਮੌਹਲੇਧਾਰ ਮੀਂਹ ਨੇ ਪੂਰੇ ਸ਼ਹਿਰ ਨੂੰ ਜਲਥਲ ਕਰਕੇ ਰੱਖ ਦਿੱਤਾ ਅਤੇ ਨਾਲ ਹੀ ਮੀਂਹ ਦੇ ਪਾਣੀ ਵਿੱਚ ਗੋਤੇ ਖਾਂਦਾ ਵਿਕਾਸ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ‘ਚ ਜਾ ਵੜਿਆ । ਗਰਮੀ ਤੋਂ ਰਾਹਤ ਭਰਿਆ ਇਹ ਮੀਂਹ ਬਹੁਤੇ ਲੋਕਾਂ ਲਈ ਆਫਤ ਵੀ ਲਿਆਇਆ ਨਜ਼ਰ ਆਇਆ । ਮੀਂਹ ਦੇ ਪਾਣੀ ਨਾਲ ਸਥਾਨਕ ਸ਼ਹਿਰ ਦੀਆਂ ਕਈ ਗਲੀਆਂ ਜਿੱਥੇ ਨਦੀਂ ਵਾਂਗੂ ਵਹਿੰਦੀਆ ਵਿਖਾਈ ਦਿੱਤੀਆ । ਭਾਵੇਂ ਕਿ ਸਭ ਪਾਸੇ ਗਿੱਲਾ ਹੀ ਗਿੱਲਾ ਨਜ਼ਰ ਆ ਰਿਹਾ ਸੀ ਮਗਰ ਪੈ ਰਹੇ ਮੀਂਹ ਦੀ ਰਫਤਾਰ ਨੂੰ ਵੇਖ ਕਈ ਲੋਕਾਂ ਦੇ ਸਾਹ ਸੁੱਕੇ ਹੋਏ ਸਨ । ਸ਼ਹਿਰ ਦੇ ਹਾਲਤ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਸ ਦਾ ਕੋਈ ਵੀ ਬਾਲੀਵਾਰਸ ਹੀ ਨਾ ਹੋਵੇ ਅਤੇ ਲੋਕ ਭਗਵਾਨ ਭਰੋਸੇ ਹੀ ਸਮੱਸਿਆਵਾਂ ਨਾਲ ਨਿਪਟ ਰਹੇ ਹੋਣ।


ਸ਼ਹਿਰ ਦੇ ਲੋਕ ਕਿਸੇ ਅਜਿਹੇ ਫਰਿਸ਼ਤੇ ਦੀ ਉਡੀਕ ਵਿੱਚ ਹਨ ਜੋ ਉਨ੍ਹਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦਾ ਹੱਲ ਕਰ ਸਕੇ। ਕਿਉਕਿ ਗਲੀਆ ਨਾਲੀਆਂ ਵਿੱਚੋ ਓਵਰ ਫਲੋਅ ਹੋ ਕੇ ਗੰਦਾ ਪਾਣੀ , ਲੋਕਾਂ ਦੀਆ ਦਹਿਲੀਜਾ ਟੱਪ ਘਰਾ ਅੰਦਰ ਦਾਖਲ ਹੋ ਕੇ ਵੱਡੇ ਨੁਕਸਾਨ ਦਾ ਕਾਰਨ ਬਣ ਰਿਹਾ ਸੀ । ਸੋਸ਼ਲ ਮੀਡੀਆ ਉਪਰ ਆਪਣੀਆ ਗਲੀਆਂ ਅਤੇ ਘਰਾਂ ਦੇ ਹਾਲਤਾ ਨੂੰ ਦਰਸਾਉਂਦੀਆਂ ਵੀਡੀਓ ਵਾਇਲਰ ਕਰਕੇ ਲੋਕ ਪ੍ਰਸਸਾਨ ਦੀ ਮਾੜੀ ਕਾਰਗੁਜਾਰੀ ਬਾਬਤ ਆਪੋ ਆਪਣੀ ਭੜਾਸ ਵੀ ਕੱਢ ਰਹੇ ਸਨ ।


ਕਈ  ਸਥਾਨਕ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ  ਵੱਖ ਵੱਖ ਵਾਰਡਾਂ ਦੀਆਂ ਨਵੀਆਂ ਬਣੀਆਂ ਗਲੀਆ ਦੇ ਹੇਠਾਂ ਨੂੰ ਧਸ ਜਾਣ , ਗਲੀਆ ਵਿੱਚ ਟੁੱਟੀਆਂ ਇੰਟਰਲਾਕ ਤੇ ਉਥੇ ਹੀ ਸੀਵਰੇਜ਼ ਸਿਸਟਮ ਦੇ ਮੀਂਹ ਵਾਲੇ ਦਿਨਾਂ ਵਿੱਚ ਪੂਰੀ ਤਰ੍ਹਾਂ ਨਾਲ ਕੰਮ ਨਾ ਕਰਨ ਦੇ ਮਾਮਲੇ ਇਹਨਾਂ ਅਧਿਕਾਰੀਆ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਵੀ ਬੇਪਰਵਾਹ ਹੁੰਦਿਆ ਕਿਸੇ ਜਾਨਲੇਵਾ ਹਾਦਸੇ ਦੀ ਇੰਤਜਾਂਰ ਵਿੱਚ ਹੈ ਕਿਉਕਿ ਮੀਂਹ ਦੇ ਦਿਨਾਂ ਵਿੱਚ ਇਹ ਟੋਏ ਪਾਣੀ ਨਾਲ ਭਰ ਜਾਣ ਕਾਰਨ ਰਾਹਗੀਰਾ ਨੂੰ ਵਿਖਾਈ ਨਹੀ ਦਿੰਦੇ ਜਿਹੜੇ ਕਿ ਹਾਦਸਿਆ ਦਾ ਕਾਰਨ ਬਣਦੇ ਹਨ । ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਬਰਸਾਤੀ ਪਾਣੀ ਦੀ ਨਿਕਾਸੀ ਦੇ ਕੋਈ ਠੋਸ ਉਪਰਾਲੇ ਨਹੀ ਕਰ ਰਿਹਾ ।  ਜਦ ਕਿ ਦੂਜੇ ਪਾਸੇ ਸਥਾਨਕ ਗਹੂਣ ਰੋਡ ਅਤੇ ਭੱਦੀ ਰੋਡ ਜਿਹੜਾ ਕੇ ਪਾਈਪ ਲਾਈਨ ਕਾਰਨ ਪੁੱਟਿਆ ਹੋਇਆ ਸੀ ਦੀ ਹਾਲਤ ਬਦ ਤੋਂ ਬਦਤਰ ਸੀ  । ਗਹੂੰਣ ਰੋਡ , ਟੈਲੀਫੋਨ ਐਕਸਚੇਜ ਸਮੇਤ ਡਾਕਘਰ ਨੂੰ ਆਉਣ ਜਾਣ ਵਾਲੇ ਦੋਨੋ ਰਸਤੇ ਸਮੇਤ ਗੜ੍ਹਸ਼ੰਕਰ ਰੋਡ  ਪਾਣੀ ਨਾਲ ਨੱਕੋ ਨੱਕੀ ਭਰੇ ਪ੍ਰਸ਼ਾਸਨ ਦੀ ਕਾਰਜਗੁਰੀ ਨੂੰ ਮੂੰਹ ਚਿੜਾ ਰਹੇ ਸਨ।


 


Story You May Like