The Summer News
×
Tuesday, 14 May 2024

Leo ਨੂੰ ਦੇਖਣ ਲਈ ਸਿਨੇਮਾਘਰਾਂ ਵਿੱਚ ਉਮੜੇ ਦਰਸ਼ਕ , ਵਿਜੇ ਦੀ ਫਿਲਮ ਸੋਸ਼ਲ ਮੀਡੀਆ ਛਾਈ

ਵਿਜੇ ਸਟਾਰਰ ਲੋਕੇਸ਼ ਕਾਨਾਗਰਾਜ ਦੀ ਫਿਲਮ Leo ਬਾਕਸ ਆਫਿਸ 'ਤੇ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਹੈ। ਇਹ ਫਿਲਮ ਦੀ ਐਡਵਾਂਸ ਬੁਕਿੰਗ ਤੋਂ ਹੀ ਸਾਬਤ ਹੁੰਦਾ ਹੈ। ਫਿਲਮ ਨੇ ਪਹਿਲੇ ਦਿਨ ਹੀ ਐਡਵਾਂਸ ਬੁਕਿੰਗ 'ਚ ਲਗਭਗ 32 ਕਰੋੜ ਰੁਪਏ ਕਮਾ ਲਏ ਹਨ। ਫਿਲਮ ਦੇ ਪਹਿਲੇ ਦਿਨ ਐਡਵਾਂਸ ਬੁਕਿੰਗ 'ਚ 16 ਲੱਖ ਟਿਕਟਾਂ ਵਿਕੀਆਂ। ਤਾਮਿਲਨਾਡੂ ਵਿੱਚ ਸਵੇਰੇ 4 ਵਜੇ ਫਿਲਮ ਦੇ ਸ਼ੋਅ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਇਸ ਲਈ ਜਦੋਂ 9 ਵਜੇ ਸ਼ੋਅ ਸ਼ੁਰੂ ਹੋਏ ਤਾਂ ਥੀਏਟਰ ਵਿੱਚ ਦਰਸ਼ਕਾਂ ਦੀ ਕਤਾਰ ਲੱਗ ਗਈ।


ਫਿਲਮ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਯੂਜ਼ਰਸ ਦੀਆਂ ਪਹਿਲੀਆਂ ਸਮੀਖਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸ਼ੁਰੂਆਤੀ ਸਮੀਖਿਆਵਾਂ ਤੋਂ ਪਤਾ ਲੱਗਦਾ ਹੈ ਕਿ ਲੀਓ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਿਆ ਹੈ। ਲੋਕੇਸ਼ ਕਾਨਾਗਰਾਜ ਇਕ ਵਾਰ ਫਿਰ ਸ਼ਾਨਦਾਰ ਨਿਰਦੇਸ਼ਨ ਦਿਖਾਉਣ ਵਿਚ ਸਫਲ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਫਿਲਮ ਦਾ ਪਹਿਲਾ ਹਾਫ ਠੋਸ ਹੈ, ਹਾਲਾਂਕਿ ਔਸਤ ਸੈਕਿੰਡ ਹਾਫ ਸਟੋਰੀਲਾਈਨ ਨੂੰ ਕਮਜ਼ੋਰ ਕਰਦਾ ਹੈ ਕਿਉਂਕਿ ਇਸ ਵਿਚ ਫਲੈਸ਼ਬੈਕ ਦਾ ਕਾਫੀ ਹਿੱਸਾ ਹੈ। ਫਿਲਮ ਦੇ ਭਾਵੁਕ ਸੀਨ ਅਤੇ ਫਲੈਸ਼ਬੈਕ ਦ੍ਰਿਸ਼ਾਂ ਨੂੰ ਬਹੁਤ ਵਧੀਆ ਢੰਗ ਨਾਲ ਸ਼ੂਟ ਕੀਤਾ ਗਿਆ ਹੈ ਪਰ ਖਾਸ ਤੌਰ 'ਤੇ ਫਲੈਸ਼ਬੈਕ ਦ੍ਰਿਸ਼ਾਂ ਵਿੱਚ ਕਿਰਦਾਰ ਨੂੰ ਸਥਾਪਿਤ ਕਰਨ ਦੀ ਲੋੜ ਸੀ। ਕੁੱਲ ਮਿਲਾ ਕੇ ਲੀਓ ਇੱਕ ਵਾਰ ਦੇਖਣ ਯੋਗ ਫ਼ਿਲਮ ਹੈ।


ਕੁਝ ਯੂਜ਼ਰਸ ਨੇ ਫਿਲਮ ਦੇ ਸੰਗੀਤ ਦੀ ਤਾਰੀਫ ਕੀਤੀ ਹੈ ਜਿਸ ਨੂੰ ਅਨਿਰੁਧ ਨੇ ਕੰਪੋਜ਼ ਕੀਤਾ ਹੈ। ਇਸ ਨਾਲ ਫਿਲਮ ਵਿਚ ਇਕ ਵੱਖਰਾ ਪੱਧਰ ਪੈਦਾ ਹੁੰਦਾ ਜਾਪਦਾ ਹੈ। ਫਿਲਮ ਦੇ ਅੰਤਰਾਲ ਤੋਂ ਪਹਿਲਾਂ ਵਾਲੇ ਹਿੱਸੇ ਨੂੰ ਕਾਫੀ ਤਾਰੀਫ ਮਿਲ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਨੂੰ ਬੰਪਰ ਓਪਨਿੰਗ ਮਿਲਣ ਦੀ ਉਮੀਦ ਹੈ। ਇਹ ਫਿਲਮ ਵਿਜੇ ਦੇ ਕਰੀਅਰ ਦੀ ਇੱਕ ਹੋਰ ਹਿੱਟ ਫਿਲਮ ਬਣ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਫਿਲਮ ਵਿੱਚ ਸੰਜੇ ਦੱਤ ਅਤੇ ਤ੍ਰਿਸ਼ਾ ਕ੍ਰਿਸ਼ਨਨ ਵੀ ਨਜ਼ਰ ਆ ਰਹੇ ਹਨ।

Story You May Like