The Summer News
×
Sunday, 12 May 2024

ਬਟਾਲਾ ਨੂੰ ਜਿਲਾ ਦਾ ਦਰਜ਼ਾ ਮਿਲੇ ਮੰਗ ਹੋਈ ਤੇਜ਼ ਅੱਜ ਮੰਦਿਰ ‘ਚ ਕੀਤੀ ਅਰਦਾਸ

ਬਟਾਲਾ : ਬਟਾਲਾ ਨੂੰ ਜਿਲਾ ਬਣਾਉਣ ਦੀ ਮੰਗ ਹੋਈ ਤੇਜ਼ ਬਟਾਲਾ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨੌਜਵਾਨ , ਵਕੀਲਾਂ , ਕੌਂਸਲਰ ਅਤੇ ਬਟਾਲਾ ਦੇ ਸਨਅਤਕਾਰ ਦੁਕਾਨਦਾਰਾਂ ਵਲੋਂ ਅੱਜ ਪ੍ਰਚੀਨ ਮੰਦਿਰ ਕਾਲੀ ਦਵਾਰਾ ਵਿਖੇ ਬਟਾਲਾ ਨੂੰ ਜਲਦ ਸਰਕਾਰ ਵਲੋਂ ਜਿਲਾ ਦਾ ਦਰਜਾ ਮਿਲੇ ਨੂੰ ਲੈਕੇ ਅਰਦਾਸ ਕੀਤੀ ਗਈ ਅਤੇ ਪਹਿਲਾ ਵੀ ਲੋਕਾਂ ਦੇ ਇਸੇ ਸਮੂਹ ਵਲੋਂ ਇਤਿਹਾਸਿਕ ਗੁਰਦਵਾਰਾ ਸ਼੍ਰੀ ਕੰਧ ਸਾਹਿਬ ਵਿਖੇ ਅਰਦਾਸ ਕੀਤੀ ਜਾ ਚੁਕੀ ਹੈ | ਉਥੇ ਹੀ ਇਹਨਾਂ ਬਟਾਲਾ ਦੇ ਲੋਕਾਂ ਦਾ ਕਹਿਣਾ ਸੀ ਕਿ ਇਹ ਮੰਗ ਬਹੁਤ ਸਾਲਾਂ ਤੋਂ ਲਟਕ ਰਹੀ ਹੈ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਪੰਜਾਬ ਸਰਕਾਰ ਅਤੇ ਮੁਖ ਮੰਤਰੀ ਅਮਰਿੰਦਰ ਸਿੰਘ ਵਲੋਂ ਇਸ ਮੰਗ ਨੂੰ ਪੂਰਾ ਕੀਤਾ ਜਾਵੇਗਾ |


Story You May Like