The Summer News
×
Sunday, 12 May 2024

ਰਾਏਕੋਟ ਵਿਖੇ ਸੀਟੂ ਵਰਕਰਾਂ ਵੱਲੋਂ ਯੂਪੀ ‘ਚ ਕਿਸਾਨਾਂ ‘ਤੇ ਹੋਏ ਹਮਲੇ ਦੇ ਰੋਸ਼ ਵਿੱਚ ਕੱਢਿਆ ਕੈੰਡਲ ਮਾਰਚ

ਰਾਏਕੋਟ  : ਅੱਜ ਯੂਪੀ ਦੇ ਲਖੀਮਪੁਰ ਖੇੜੀ ਵਿਖੇ ਵਾਪਰੀ ਇੱਕ ਦਰਦਨਾਕ ਘਟਨਾ ਦੇ ਰੋਸ਼ ਵਜੋਂ ਰਾਏਕੋਟ ਵਿਖੇ ਸੀਟੂ ਵਰਕਰਾਂ ਵੱਲੋਂ ਸੂਬਾਈ ਆਗੂ ਕਾਮਰੇਡ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਹੇਠ ਕੈਂਡਲ ਮਾਰਚ ਕੱਢਿਆ ਗਿਆ ਅਤੇ ਮੋਦੀ ਤੇ ਯੋਗੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਜ਼ੀ ਕੀਤੀ। ਇਸ ਮੌਕੇ ਕਾਮਰੇਡ ਗੋਰਾ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਆਖਿਆ ਕਿ ਯੂਪੀ ਦੇ ਲਖੀਮਪੁਰ ਖੇੜੀ ਘਟਨਾ ਭਾਰਤ ਦੇ ਇਤਿਹਾਸ ਦੀ ਸਭ ਤੋਂ ਵੱਡੀ ਨਿੰਦਣਯੋਗ ਤੇ ਸ਼ਰਮਨਾਕ ਘਟਨਾ ਹੈ।


ਜਿਸ ਦੌਰਾਨ ਸ਼ਾਂਤੀਮਈ ਧਰਨਾ ਦੇ ਰਹੇ ਕਿਸਾਨਾ ‘ਤੇ ਇੱਕ ਭਾਜਪਾਈ ਮੰਤਰੀ ਦੇ ਪੁੱਤਰ ਵੱਲੋਂ ਗੁੰਡਿਆਂ ਸਮੇਤ ਜਾਨਲੇਵਾ ਹਮਲਾ ਕੀਤਾ। ਜਿਸ ਵਿੱਚ ਚਾਰ ਕਿਸਾਨਾਂ ਦੀ ਮੋਤ ਹੋ ਗਈ ਅਤੇ ਕਈ ਕਿਸਾਨ ਜਖ਼ਮੀ ਹੋ ਗਏ। ਉਨ੍ਹਾਂ ਆਖਿਆ ਕਿ ਇਹ ਘਟਨਾ ਮੋਦੀ ਅਤੇ ਯੋਗੀ ਸਰਕਾਰ ਦੌਰਾਨ ਲੋਕਤੰਤਰ ਉਪਰ ਕੀਤਾ ਗਿਆ ਬਹੁਤ ਵੱਡਾ ਹਮਲਾ ਹੈ।ਜਿਸ ਨੇ ਹਰ ਇੱਕ ਸੱਚੇ ਭਾਰਤੀ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ, ਸਗੋਂ ਭਾਜਪਾ ਨੂੰ ਇਸਦਾ ਖਮਿਆਜਾ ਭੁਗਤਣਾ ਪਵੇਗਾ ।


Story You May Like