The Summer News
×
Monday, 13 May 2024

ਅਪਾਹਿਜ ਖਿਡਾਰੀਆਂ ਨੇ ਹੌਂਸਲਿਆ ਨਾਲ ਭਰੀ ਸਫਲਤਾ ਦੀ ਉਡਾਨ, ਪੈਰਾਲੰਪਿਕ ‘ਚ ਤਮਗਿਆਂ ਨਾਲ ਭਰੀ ਦੇਸ਼ ਦੀ ਝੋਲੀ

ਸੋਨਮ ਮਲਹੋਤਰਾ


ਪੈਰਾਲੰਪਿਕ ਖੇਡਾਂ 2021 ‘ਚ ਭਾਰਤ ਦਾ ਪ੍ਰਦਰਸ਼ਨ ਹੁਣ ਤੱਕ ਸ਼ਾਨਦਾਰ ਰਿਹਾ ਹੈ। ਭਾਰਤ ਨੇ ਟੋਕੀਓ ਪੈਰਾਲਿੰਪਿਕਸ ‘ਚ 5 ਸੋਨ ਤਮਗੇ, 8 ਚਾਂਦੀ ਅਤੇ 6 ਕਾਂਸੀ ਦੇ ਤਮਗਿਆਂ ਦੇ ਨਾਲ ਕੁੱਲ 19 ਤਮਗਿਆਂ ਨਾਲ ਸਮਾਪਤ ਕੀਤਾ। ਅਪਾਹਜ ਹੁੰਦਿਆਂ ਖਿਡਾਰੀਆਂ ਨੇ ਸੋਨੇ ‘ਚ ਮੜ੍ਹਿਆ ਭਾਰਤ ਦਾ ਨਾਮ। ਕੋਰੋਨਾ ਮਹਾਂਮਾਰੀ ਚੱਲਦਿਆ ਵੀ ਵਿਸ਼ਵ ‘ਚ ਖਿਡਾਰੀਆਂ ਨੇ ਭਾਰਤ ਦਾ ਚਮਕਾਇਆ ਨਾਮ। ਇਸ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਕਿ ਜਿੰਦਗੀ ‘ਚ ਹਾਰ ਨਹੀਂ ਮੰਨਣੀ ਚਾਹੀਦੀ ਹਾਲਾਤ ਚਾਹੇ ਕਿਹੋ ਜਿਹੇ ਵੀ ਹੋਣ ਸਾਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ, ਸਫਲਤਾ ਜ਼ਰੂਰ ਮਿਲਦੀ ਹੈ। ਅੱਜ ਅਸੀਂ ਕੁਝ ਹੋਣਹਾਰ ਖਿਡਾਰੀਆਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ।


ਟੋਕੀਓ ਪੈਰਾਲੰਪਿਕ ‘ਚ ਸ਼ਾਨਦਾਰ ਜਿੱਤ ਹਾਸਿਲ ਕਰਨ ਵਾਲੇ 5 ਹੋਣਹਾਰ ਖਿਡਾਰੀ, ਜਿਨ੍ਹਾਂ ਨੇ ਭਾਰਤ ਕੀਤਾ ਰੋਸ਼ਨ :


ਅਵਨੀ ਲੇਖਰਾ (ਗੋਲਡ ਗਰਲ)


avani


ਅਵਨੀ ਲੇਖਰਾ ਦਾ ਜਨਮ 8 ਨਵੰਬਰ 2001 ‘ਚ ਹੋਇਆ। ਅਵਨੀ ਲੇਖਰਾ ਰਾਜਸਥਾਨ ਦੀ ਰਹਿਣ ਵਾਲੀ ਹੈ। ਅਵਨੀ ਲੇਖਰਾ ਇੱਕ ਭਾਰਤੀ ਪੈਰਾਲਿੰਪੀਅਨ ਤੇ ਰਾਈਫਲ ਨਿਸ਼ਾਨੇਬਾਜ਼ ਹੈ। ਉਸਨੇ ਟੋਕੀਓ 2020 ਪੈਰਾਲਿੰਪਿਕਸ ਵਿੱਚ 10 ਮੀਟਰ ਏਅਰ ਰਾਈਫਲ ਸਟੈਂਡਿੰਗ ‘ਚ ਸੋਨ ਤਗਮਾ ਤੇ 50 ਮੀਟਰ ਏਅਰ ਰਾਈਫਲ ‘ਚ ਕਾਂਸੀ ਦਾ ਤਗਮਾ ਜਿੱਤਿਆ। ਲੇਖੜਾ ਇਸ ਵੇਲੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਖੜ੍ਹੀ ਐਸਐਚ 1 ‘ਚ ਵਿਸ਼ਵ ਨੰਬਰ 5 ‘ਤੇ ਹੈ ਤੇ 2018 ਏਸ਼ੀਆਈ ਪੈਰਾ ਖੇਡਾਂ ‘ਚ ਹਿੱਸਾ ਲੈ ਚੁੱਕੀ ਹੈ। ਉਹ ਇੱਕ ਸਿੰਗਲ ਪੈਰਾਲੰਪਿਕ ਖੇਡਾਂ ਵਿੱਚ ਕਈ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਹੈ। ਉਸ ਨੂੰ ਰਾਜਸਥਾਨ ਦੀ ਗੋਲਡ ਗਰਲ ਕਿਹਾ ਜਾਂਦਾ ਹੈ।


ਸੁਮਿਤ ਅੰਟਿਲ


2


ਸੁਮਿਤ ਅੰਟਿਲ ਦਾ ਜਨਮ 6 ਜੁਲਾਈ 1998 ਨੂੰ ਹੋਇਆ ਹੈ। ਅੰਟਿਲ ਖੇਵਰਾ, ਸੋਨੀਪਤ, ਹਰਿਆਣਾ, ਭਾਰਤ ਵਿੱਚ ਹੋਇਆ ਹੈ।  ਸੁਮਿਤ ਅੰਟਿਲ ਇੱਕ ਭਾਰਤੀ ਪੈਰਾਲਿੰਪੀਅਨ ਤੇ ਜੈਵਲਿਨ ਥ੍ਰੋਅਰ ਹੈ। ਉਸਨੇ 2020 ਦੀਆਂ ਸਮਰ ਪੈਰਾ ਉਲੰਪਿਕਸ ‘ਚ ਪੁਰਸ਼ਾਂ ਦੇ ਜੈਵਲਿਨ ਥ੍ਰੋ ਐਫ 64 ਸ਼੍ਰੇਣੀ ‘ਚ ਸੋਨ ਤਗਮਾ ਜਿੱਤਿਆ।  ਉਸ ਨੇ ਪੈਰਾਲਿੰਪਿਕ ਫਾਈਨਲ ‘ਚ 68.55 ਮੀਟਰ ਸੁੱਟ ਕੇ ਮੌਜੂਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ।


ਮਨੀਸ਼ ਨਰਵਾਲ  


3


ਮਨੀਸ਼ ਨਰਵਾਲ  ਦਾ ਜਨਮ 17 ਅਕਤੂਬਰ 2001 ‘ਚ ਹੋਇਆ ਹੈ। ਮਨੀਸ਼ ਨਰਵਾਲ ਇੱਕ ਭਾਰਤੀ ਪੈਰਾ ਪਿਸਟਲ ਨਿਸ਼ਾਨੇਬਾਜ਼ ਹੈ। ਉਹ ਵਿਸ਼ਵ ਨਿਸ਼ਾਨੇਬਾਜ਼ੀ ਪੈਰਾ ਸਪੋਰਟ ਰੈਂਕਿੰਗ ਦੇ ਅਨੁਸਾਰ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ SH1 ‘ਚ ਵਿਸ਼ਵ ਵਿੱਚ ਚੌਥੇ ਸਥਾਨ ‘ਤੇ ਹੈ। ਇਸ ਦੌਰਾਨ ਉਸ ਨੂੰ ਇਕ ਵੱਡੀ ਜਿੱਤ ਮਿਲੀ ਤੇ ਨਾਲ ਹੀ ਉਸ ਨੇ ਸੋਨ ਤਮਗਾ ਜਿੱਤਿਆ।


ਪ੍ਰਮੋਦ ਭਗਤ


4


ਪ੍ਰਮੋਦ ਭਗਤ ਦਾ ਜਨਮ 4 ਜੂਨ 1988 ‘ਚ ਹੋਇਆ। ਉਸ ਦਾ ਜਨਮ ਵੈਸ਼ਾਲੀ ਜ਼ਿਲ੍ਹਾ ਬਿਹਾਰ ‘ਚ ਹੋਇਆ ਹੈ। ਪ੍ਰਮੋਦ ਭਗਤ ਦਾ ਇੱਕ ਭਾਰਤੀ ਪੇਸ਼ੇਵਰ ਪੈਰਾ-ਬੈਡਮਿੰਟਨ ਖਿਡਾਰੀ ਹੈ। SL3, ਤੇ ਪੁਰਸ਼ ਸਿੰਗਲਜ਼ SL3 ‘ਚ 2020 ਸਮਰ ਪੈਰਾ ਉਲੰਪਿਕਸ ‘ਚ ਸੋਨ ਤਗਮਾ ਜਿੱਤਿਆ ਹੈ।


ਕ੍ਰਿਸ਼ਨਾ ਨਗਰ


5


ਕ੍ਰਿਸ਼ਨਾ ਨਗਰ ਰਾਜਸਥਾਨ ਦਾ ਇੱਕ ਭਾਰਤੀ ਪੈਰਾ-ਬੈਡਮਿੰਟਨ ਖਿਡਾਰੀ ਹੈ। ਉਸਨੂੰ ਪੈਰਾ-ਬੈਡਮਿੰਟਨ ਪੁਰਸ਼ ਸਿੰਗਲਜ਼ ਐਸਐਚ 6 ‘ਚ ਵਿਸ਼ਵ ਨੰਬਰ 2 ਦਾ ਦਰਜਾ ਦਿੱਤਾ ਗਿਆ ਸੀ। ਉਸਨੇ 2020 ਸਮਰ ਪੈਰਾਲੰਪਿਕਸ ‘ਚ ਸੋਨ ਤਗਮਾ ਜਿੱਤਿਆ ਹੈ।


ਇੰਨਾ ਹੀ ਨਹੀਂ ਟੋਕੀਓ ਪੈਰਾਲੰਪਿਕ ‘ਚ ਹੋਰ ਵੀ ਹੋਣਹਾਰ ਖਿਡਾਰੀ ਹਨ ਜਿਨ੍ਹਾਂ ਨੇ ਭਾਰਤ ਦੀ ਝੋਲੀ 8 ਚਾਂਦੀ ਦੇ ਤਮਗੇ ਪਾਏ। ਨਾਲ ਹੀ ਭਾਰਤ ਦਾ ਨਾਮ ਰੋਸ਼ਨ ਕੀਤਾ। ਉਹ ਮਹਾਨ ਤੇ ਹੋਣਹਾਰ ਖਿਡਾਰੀ ਹਨ। ਭਾਵਿਨਾਬੇਨ ਪਟੇਲ, ਨਿਸ਼ਾਦ ਕੁਮਾਰ, ਦੇਵੇਂਦਰ ਝਾਝਰੀਆ, ਯੋਗੇਸ਼ ਕਠੁਨੀਆ, ਸਿੰਘਰਾਜ ਅਧਾਨਾ, ਮਰੀਯੱਪਨ ਥੰਗਾਵੇਲੂ, ਪ੍ਰਵੀਨ ਕੁਮਾਰ, ਸੁਹਾਸ ਐਲ. ਯਥੀਰਾਜ। ਇਸ ਸਾਰੇ ਉਹ ਖਿਡਾਰੀ ਹਨ ਜਿਨ੍ਹਾਂ ਨੇ ਟੋਕੀਓ ਪੈਰਾਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਦਿਖਾਈਆ। ਇਸ ਦੌਰਾਨ ਹੀ ਬਹਾਦਰੀ ਨਾਲ ਖੇਡਦੇ ਹੋਏ ਭਾਰਤੀ ਖਿਡਾਰੀਆਂ  ਨੇ ਵਧੀਆਂ ਖੇਡ ‘ਚ ਵਧੀਆਂ ਯੋਗਦਾਨ ਦਿੱਤਾ ਜਿਸ ਦੌਰਾਨ 6 ਖਿਡਾਰੀ ਹਨ, ਜਿਨ੍ਹਾਂ ਨੇ ਕਾਂਸੀ ਤਮਗਾ ਜਿੱਤਿਆ। ਸੁੰਦਰ ਸਿੰਘ ਗੁਰਜਰ, ਸਿੰਘਰਾਜ ਅਧਾਨਾ, ਸ਼ਰਦ ਕੁਮਾਰ, ਅਵਨੀ ਲੇਖਰਾ, ਹਰਵਿੰਦਰ ਸਿੰਘ, ਮਨੋਜ ਸਰਕਾਰ।


Story You May Like