The Summer News
×
Monday, 13 May 2024

ਸਾਬਕਾ ਮੁੱਖ ਮੰਤਰੀ ਕੈਪਟਨ ਦੀ ਦੋਸਤਾਂ ਨਾਲ ਮੋਜ ਮਸਤੀ ਦੀ ਵੀਡੀਓ ਹੋ ਰਹੀ ਵਾਇਰਲ, ਵੇਖੋ ਵੀਡੀਓ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਜੋ ਕਿ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਨ, ਉਹ ਹੁਣ ਰਾਜਨੀਤੀ ਦੀ ਦੁਨਿਆ ਤੋਂ ਦੂਰ ਹਨ। ਨਾਲ ਹੀ ਉਹ ਆਪਣੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨਾਲ ਆਪਣਾ ਸਮਾਂ ਬਿਤਾਂ ਰਹੇ ਹਨ। ਉਹਨਾਂ ਪਿਛਲੇ ਕੱਲ ਹੀ ਦੋਸਤਾਂ ਨਾਲ ਆਪਣੇ ਫਾਰਮ ਹਾਊਸ ‘ਚ ਐਨਡੀਏ ਦੇ ਸਾਥੀਆਂ ਲਈ ਇਕ ਆਲੀਸ਼ਾਨ ਪਾਰਟੀ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਡਿਨਰ ਪਾਰਟੀ ਦੌਰਾਨ ਫੌਜ ਦੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆ। ਇਸ ਮੌਕੇ ਉਹਨਾਂ ਆਪਣੇ ਪੁਰਾਣੇ ਦਿਨ ਯਾਦ ਕਰਦਿਆਂ ਗੀਤ ਵੀ ਗਾਇਆ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਕੈਪਟਨ ਦੇ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਦੌਰਾਨ ਉਹਨਾਂ ਦੀ ਗੀਤ ਗਾਉਂਦਿਆਂ ਦੀ ਵੀਡੀਓ ਵੀ ਸਾਂਝੀ ਕੀਤੀ ਗਈ ਹੈ।




Story You May Like