The Summer News
×
Tuesday, 21 May 2024

ਸਾਵਧਾਨ ! ਅਗਲੇ 3 ਦਿਨਾਂ ਤੱਕ ਇਸ ਸ਼ਹਿਰ 'ਚ ਵਧੇਗੀ ਸਭ ਜਿਆਦਾ ਠੰਡ, ਪੜ੍ਹੋ ਖਬਰ

ਦਿੱਲੀ : ਦਿੱਲੀ-NCR ਵਿੱਚ ਲੋਕਾਂ ਦਾ ਠੰਡ ਕਾਰਨ ਬਹੁਤ ਬੁਰਾ ਹਾਲ ਹੋਇਆ ਪਿਆ ਹੈ। ਠੰਡ ਇੰਨੀ ਜਿਆਦਾ ਵੱਧ ਚੁੱਕੀ ਹੈ ਕਿ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ।


ਠੰਢ ਲੋਕਾਂ ਉਪਰ ਆਪਣਾ ਕਹਿਰ ਮਚਾ ਰਹੀ ਹੈ। ਦਸ ਦੇਈਏ ਕਿ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਗੁਰੂਗ੍ਰਾਮ 'ਚ ਵੱਧ ਤੋਂ ਵੱਧ ਤਾਪਮਾਨ 17.0 ਸੈਲਸੀਅਸ ਰਿਹਾ।


ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਸੀਤ ਲਹਿਰ ਵਧਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਤਾਪਮਾਨ ਇਸ ਤੋਂ ਵੀ ਵੱਧ ਪਹੁੰਚ ਸਕਦਾ ਹੈ। ਦੱਸ ਦੇਈਏ ਕਿ ਠੰਡ ਇੰਨੀ ਵੱਧ ਗਈ ਹੈ ਕਿ ਲੋਕ ਦੁਪਹਿਰ ਵੇਲੇ ਵੀ ਹੀਟਰ ਅਤੇ ਅੱਗ ਬਾਲ ਰਹੇ ਹਨ।

Story You May Like