The Summer News
×
Monday, 20 May 2024

Bigg Boss 13 ਫੇਮ ਹਿਮਾਂਸ਼ੀ ਖੁਰਾਣਾ ਦੀ ਸ਼ੂਟਿੰਗ ਹੋਇਆ ਕੁਝ ਅਜਿਹਾ ਕਿ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਚੰਡੀਗੜ : Bigg Boss 13 ਫੇਮ ਹਿਮਾਂਸ਼ੀ ਖੁਰਾਨਾ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਹ ਹੈ ਕਿ ਹਿਮਾਂਸ਼ੀ ਦੀ ਸ਼ੂਟਿੰਗ ਕਰਦੇ ਹੋਏ ਅਚਾਨਕ ਸਿਹਤ ਜ਼ਿਆਦਾ ਵਿਗੜ ਗਈ। ਦਰਅਸਲ ਰੋਮਾਨੀਆ ‘ਚ ਸ਼ੂਟਿੰਗ ਕਰ ਰਹੀ ਸੀ ਰੋਮਾਨੀਆ ‘ਚ ਠੰਡ ਬਹੁਤ ਜ਼ਿਆਦਾ ਹੈ ਜਿਸ ਕਾਰਨ ਹਿਮਾਂਸ਼ੀ ਨੂੰ ਤੇਜ਼ ਬੁਖਾਰ ਅਤੇ ਨੱਕ ਵਿੱਚੋਂ ਤੇਜ਼ ਖੂਨ ਆਉਣ ਲੱਗਾ । ਇਸ ਦੇ ਚਲਦੇ ਉਸ ਨੂੰ ਰੋਮਾਨੀਆ ਦੇ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।  


ਹਿਮਾਂਸ਼ੀ ਖੁਰਾਨਾ ਨੂੰ ਹਸਪਤਾਲ 'ਚ ਕਰਵਾਇਆ ਭਰਤੀ


ਰੋਮਾਨੀਆ ਵਿੱਚ ਹਿਮਾਂਸ਼ੀ ਨੂੰ ਫਿਲਮ ਦੇ ਇੱਕ ਸੀਨ ਲਈ ਕੜਾਕੇ ਦੀ ਠੰਡ ਵਿੱਚ ਮੀਂਹ ਵਿੱਚ ਸ਼ੂਟ ਕਰਨਾ ਪਿਆ ਸੀ। ਜਿਸ ਸਮੇਂ ਉਹ ਸ਼ੂਟਿੰਗ ਕਰ ਰਹੀ ਸੀ, ਉਸ ਸਮੇਂ  ਤਾਪਮਾਨ -7 ਡਿਗਰੀ ਸੈਲਸੀਅਸ ਸੀ। ਜਿਸ ਕਾਰਨ ਹਿਮਾਂਸ਼ੀ ਨੂੰ ਤੇਜ਼ ਬੁਖਾਰ ਅਤੇ ਨੱਕ ਵਿੱਚੋਂ ਤੇਜ਼ ਖੂਨ ਆਉਣ ਲੱਗਾ । ਮਿਲੀ ਜਾਣਕਾਰੀ ਅਨੁਸਾਰ ਬੁਖਾਰ ਹੋਣ ਦੇ ਬਾਵਜੂਦ ਉਹ ਲਗਾਤਾਰ ਸ਼ੂਟਿੰਗ ਕਰ ਰਹੀ ਸੀ।  


 

Story You May Like