The Summer News
×
Monday, 20 May 2024

Pop Star Michael Jackson ‘ਤੇ ਬਣ ਰਹੀ ਹੈ Biopic, ਹੋਣਗੇ ਕਈ ਵੱਡੇ ਖੁਲਾਸੇ

ਚੰਡੀਗੜ੍ਹ : ਦੁਨੀਆ ਦਾ ਪਸੰਦੀਦਾ Pop Star Michael Jackson ਦੀ ਮੌਤ ਨੇ ਸਾਰੀ ਹੀ ਦੁਨੀਆ ਨੂੰ ਹਿੱਲਾ ਕੇ ਰੱਖ ਦਿੱਤਾ। Michael Jackson ਦੀ ਮੌਤ 2009 ‘ਚ ਹੋਈ ਸੀ। ਮਾਈਕਲ ਜੈਕਸਨ ਆਪਣੇ ਗੀਤਾਂ ਅਤੇ ਮੂਨਵਾਕ ਵਰਗੇ ਡਾਂਸ ਸਟੈਪ ਲਈ ਮਸ਼ਹੂਰ ਹੋਏ ਸਨ। ਇਸ ਦੇ ਨਾਲ ਉਸ ਦੀ ਮੌਤ ਦਾ ਖੁਲਾਸਾ ਨਾ ਹੋ ਸਕਿਆ ਕਿ ਕਿਵੇਂ ਉਸ ਦੀ ਮੌਤ ਹੋਈ। ਪਰ ਹੁਣ Michael Jackson ‘ਤੇ ਫਿਲਮ ਬਣਨ ਜਾ ਰਹੀ ਹੈ, ਜਿਸ ‘ਚ ਕਈ ਰਾਜ਼ ਖੋਲੇ ਗਏ ਹਨ। ਦਸ ਦਈਏ ਕਿ ਜੀਕੇ ਸਟੂਡੀਓ ਨੇ ਫਿਲਮ ਦਾ ਐਲਾਨ ਕੀਤਾ ਹੈ। Michael Jackson ਦੀ biopic 'ਚ ਗਾਇਕ ਦਾ ਭਤੀਜਾ ਜਾਫਰ ਜੈਕਸਨ ਮੁੱਖ ਭੂਮਿਕਾ ਨਿਭਾਏਗਾ।


Jaafar Jackson ਅੰਕਲ Michael ਦੀ biopic ਲਈ ਬੇਤਾਬ


Michael Jackson ਦੀ ਫਿਲਮ 'ਚ ਉਨ੍ਹਾਂ ਦੇ ਭਤੀਜੇ ਜਾਫਰ ਜੈਕਸਨ ਨੂੰ ਸਾਈਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਾਫਰ ਨੇ ਫਿਲਮ ਦਾ ਪਹਿਲਾ ਲੁੱਕ ਸਾਂਝਾ ਕੀਤਾ ਹੈ ਜਿਸ ‘ਚ ਲਿਖਿਆ ਕਿ ਉਹ ਵੱਡੇ ਪਰਦੇ 'ਤੇ ਆਪਣੇ ਅੰਕਲ ਦੀ ਕਹਾਣੀ ਨੂੰ ਦਰਸਾਉਣ ਲਈ ਉਤਸ਼ਾਹਿਤ ਹਨ। Jaafar Jackson ਨੇ ਟਵੀਟ ਕੀਤਾ ਕਿ, 'ਮੈਨੂੰ ਮਾਣ ਹੈ ਕਿ ਮੈਂ ਆਪਣੇ ਅੰਕਲ ਦੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਜਾ ਰਿਹਾ ਹੈ। ਮੈਂ ਦੁਨੀਆ ਭਰ ਵਿੱਚ ਉਹਨਾਂ ਦੇ ਸਾਰੇ ਪ੍ਰਸ਼ੰਸਕਾਂ ਨੂੰ ਕਹਿਣਾ ਚਾਹਾਂਗਾ ਕਿ ਅਸੀਂ ਤੁਹਾਨੂੰ ਜਲਦੀ ਹੀ ਮਿਲਾਂਗੇ।


 ਜਾਣੋ ਕੌਣ ਹੈ Jaafar Jackson?  


Jaafar Jackson Michael Jackson ਦੇ ਵੱਡੇ ਭਰਾ ਜਰਮੇਨ ਜੈਕਸਨ ਦਾ ਬੇਟਾ ਹੈ। Jaafar Jackson ਇੱਕ ਗਾਇਕ ਅਤੇ producer ਹੈ। ਐਂਟੋਇਨ ਫੂਕਾ ਨੇ ਵੈਰਾਇਟੀ ਨੂੰ ਦੱਸਿਆ ਕਿ ਜਾਫਰ ਜੈਕਸਨ ਨੂੰ ਕਾਸਟ ਕਰਨ ਤੋਂ ਪਹਿਲਾਂ ਇੱਕ Worldwide ਕਾਸਟਿੰਗ ਆਪ੍ਰੇਸ਼ਨ ਕੀਤਾ ਗਿਆ ਸੀ।


Michael Jackson


Michael Jackson ਆਪਣੇ ਗੀਤਾਂ ਅਤੇ ਮੂਨਵਾਕ ਵਰਗੇ ਡਾਂਸ ਸਟੈਪ ਲਈ ਮਸ਼ਹੂਰ ਹੋਇਆ ਸੀ। ਇਹਨਾਂ ਹੀ ਨਹੀਂ Michael ਅਕਸਰ ਚਰਚਾ ‘ਚ ਰਹਿੰਦਾ ਸੀ। ਖਬਰਾਂ ਮੁਤਾਬਕ Michael 150 ਸਾਲ ਤੱਕ ਜੀਣਾ ਚਾਹੁੰਦੇ ਸੀ। ਇਸ ਦੇ ਕਰਕੇ ਉਸ ਨੇ ਆਪਣੀ ਅਲੱਗ ਤੋਂ ਡਾਕਟਰਾਂ ਦੀ ਟੀਮ ਰੱਖੀ ਹੋਈ ਸੀ। ਇਸ ਦੇ ਨਾਲ ਹੀ ਦਸ ਦਈਏ ਕਿ ਕਿਹਾ ਜਾਂਦਾ ਹੈ ਕਿ ਮਾਈਕਲ ਜੈਕਸਨ ਆਕਸੀਜਨ ਵਾਲੇ ਬਿਸਤਰੇ 'ਤੇ ਸੌਂਦਾ ਸੀ।  ਦੱਸਿਆ ਜਾਂਦਾ ਹੈ ਕਿ Michael ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਸੀ। ਪਰ Michael ਨੇ ਕਾਫੀ ਸਾਰੀ ਸਰਜਰੀ ਕਰਵਾਇਆ ਹੋਈਆ ਸੀ ਜਿਸ ਨੂੰ ਉਸਦੀ ਮੌਤ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇੰਨਾਂ ਹੀ ਨਹੀਂ ਮਾਈਕਲ 'ਤੇ 11 ਸਾਲ ਦੇ ਬੱਚੇ ਦੁਆਰਾ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ। ਜੋ ਕਿ ਕਿੰਨਾ ਕਿ ਸੱਚ ਹੈ ਪਤਾ ਨਹੀਂ ਲੱਗ ਪਾਇਆ।


 

Story You May Like