The Summer News
×
Sunday, 16 June 2024

ਮੁੱਲਾਂਪੁਰ ‘ਚ ਭਾਜਪਾ ਨੂੰ ਮਿਲੀ ਮਜਬੂਤੀ, ਹਰਵਿੰਦਰ ਸੋਹੀ ਸਮੇਤ ਵੱਖ-ਵੱਖ ਨੌਜਵਾਨ ਭਾਜਪਾ ‘ਚ ਸ਼ਾਮਿਲ

ਪੀਐੱਮ ਮੋਦੀ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਸਮਝਦੇ ਹਨ : ਰਵਨੀਤ ਬਿੱਟੂ


ਮੁੱਲਾਂਪੁਰ,23 ਮਈ (ਦਲਜੀਤ ਵਿੱਕੀ) : ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਮੁੱਲਾਂਪੁਰ ਦੀ ਛੋਟੂ ਰਾਮ ਕਾਲੋਨੀ ਅਤੇ ਮੁੱਲਾਂਪੁਰ ਦਫ਼ਤਰ ਵਿਖੇ ਵੱਖ-ਵੱਖ ਹਰਵਿੰਦਰ ਸਿੰਘ ਸੋਹੀ ਸਮੇਤ ਨੌਜਵਾਨ ਭਾਜਪਾ ‘ਚ ਸ਼ਾਮਿਲ ਹੋਏ, ਮੰਗਤ ਰਾਮ ਵੱਲੋਂ ਆਯੋਜਿਤ ਮੀਟਿੰਗ ‘ਚ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕੀ ਅੱਜ ਲੁਧਿਆਣਾ ਦੇ ਹਰ ਇਲਾਕੇ ‘ਚ ਭਾਜਪਾ ਨੂੰ ਭਰਪੂਰ ਸਮੱਰਥਨ ਮਿਲ ਰਿਹਾ ਹੈ, ਇਹ ਸਭ ਭਾਜਪਾ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਇਕ ਪਾਸੇ ਕਾਂਗਰਸ ਤੇ ਆਪ ਵੰਡੀਆਂ ਪਾਉਣ ਵਾਲੀ ਰਾਜਨੀਤੀ ਕਰ ਰਹੀਆਂ ਹਨ ਦੂਜੇ ਪਾਸੇ ਪੀਐਮ ਮੋਦੀ ਦੇਸ਼ ਦੇ ਹਰ ਵਰਗ ਨੂੰ ਨਾਲ ਲਿਜਾਉਣ ਦੀ ਨੀਤੀ ਤਹਿਤ ਦੇਸ਼ ਨੂੰ ਜੋੜ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੌਰੀਡੋਰ ਖੋਲ੍ਹਣਾ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਵੀਰ ਬਾਲ ਦਿਵਸ ਦੇ ਨਾਮ ‘ਤੇ ਮਨਾਉਣਾ ਤੇ ਸਦੀਆਂ ਪੁਰਾਣੀ ਸ਼੍ਰੀ ਰਾਮ ਮੰਦਿਰ ਬਣਾਉਣਾ ਸਭ ਪ੍ਰਧਾਨ ਮੰਤਰੀ ਦੇ ਦ੍ਰਿੜ ਇਰਾਦੇ ਤੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਦਾ ਹੀ ਨਤੀਜਾ ਹੈ ਕਿਉਂਕਿ ਪੀਐੱਮ ਮੋਦੀ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਸਮਝਦੇ ਹਨ, ਉਹ ਇਹ ਵੀ ਮਹਿਸੂਸ ਕਰਦੇ ਹਨ ਕਿ ਪੰਜਾਬ ਨੂੰ ਲੈ ਕੇ ਜਾਣਾ ਹੈ ਬਸ ਲੋੜ ਹੈ ਤੁਹਾਡੇ ਸਾਥ ਦੀ, ਇਸ ਵਾਰ ਇੱਕ ਮੌਕਾ ਭਾਜਪਾ ਨੂੰ ਦਿਓ, ਫਿਰ ਦੇਖਿਓ ਕਿਵੇਂ ਪੰਜਾਬ ਮੂਡ ਤੋਂ ਸੋਨੇ ਦੀ ਚਿੜੀ ਬਣੇਗਾ। ਇਸ ਮੌਕੇ ਹਰਵਿੰਦਰ ਸਿੰਘ ਸੋਹੀ ਸਾਥੀਆਂ ਸਮੇਤ ਭਾਜਪਾ ‘ਚ ਸ਼ਾਮਿਲ ਹੋਏ, ਉਥੇ ਜਗਤ ਰਾਮ, ਕਾਲਾ, ਅਰੁਣ, ਨੀਲ ਰਾਮ, ਸੂਰਜ ਬਾਲਾ, ਸਿਮਰਨ ਆਦਿ ਨੌਜਵਾਨ ਭਾਜਪਾ ‘ਚ ਸ਼ਾਮਿਲ ਹੋਏ।

Story You May Like