The Summer News
×
Friday, 28 June 2024

ਚਿੱਟੇ ਦੇ ਕਹਿਰ ਨੇ ਲੈ ਲਈ 24 ਸਾਲਾਂ ਦੇ ਨੌਜਵਾਨ ਦੀ ਜਾ+ ਨ

ਪੰਜਾਬ : ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ’ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦੀ ਹੈ।ਇੱਕ ਤਾਜ਼ਾ ਮਾਮਲਾ ਮੋਗੇ ਦੇ ਨਾਲ ਲੱਗਦੇ ਪਿੰਡ ਬੋਹਾਨਾਂ ਤੋਂ ਸਾਹਮਣੇ ਆ ਰਿਹਾ ਜਿੱਥੇ ਕੇ ਇੱਕ ਨੌਜਵਾਨ ਚਿੱਟੇ ਦੀ ਬਲੀ ਚੜ੍ਹ ਗਿਆ ਹੈ। ਨੌਜਵਾਨ ਦੀ ਉਮਰ 24 ਸਾਲ ਸੀ ਉਹ ਚਾਰ ਭੈਣਾ ਦਾ ਇੱਕਲਾ ਭਰਾ ਸੀ ।ਜਦੋਂ ਮ੍ਰਿਤਕ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਮ੍ਰਿਤਕ ਦਾ ਪਰਿਵਾਰ ਪੁਲੀਸ ਮੁਲਾਜ਼ਮ 'ਤੇ ਭੜਕ ਉੱਠਿਆ । ਪਰਿਵਾਰ ਦਾ ਕਹਿਣਾ ਹੈ ਕਿ ਪੁਲੀਸ ਸਾਨੂੰ ਕਹਿ ਰਹੀ ਹੈ ਕਿ ਤੁਸੀ ਰਿਪੋਰਟ ’ਚ ਕੀ ਲਿਖਾਉਣਾ ਹੈ ਜਾਂ ਫਿਰ ਇਸ ਦੀ ਮੌਤ ਹਰਟਅਟੈਕ ਨਾਲ ਹੋਈ ਹੈ। ਜਦਕਿ ਨੌਜਵਾਨ ਦੀ ਮੌਤ ਚਿੱਟੇ ਦੀ ਜ਼ਿਆਦਾ ਓਵਰਡੋਜ਼ ਨਾਲ ਹੋਈ ਸੀ ।


ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਵਰਿੰਦਰ ਸਿੰਘ ਦੇ ਰਿਸ਼ਤੇਦਾਰ ਗੁਰਨਾਮ ਸਿੰਘ ਅਤੇ ਪਿੰਡ ਦੇ ਵਾਸੀ ਇਕਬਾਲ ਸਿੰਘ ਨੇ ਦੱਸਿਆ ਕਿ ਮੇਰੇ ਭਤੀਜੇ ਦੀ ਮੌਤ ਹੋ ਗਈ ਹੈ ਉਹ ਸਿਰਫ਼ 24 ਸਾਲ ਦਾ ਸੀ ਚਾਰ ਭੈਣਾ ਦਾ ਇੱਕਲਾ ਭਰਾ ਸੀ। ਸਾਨੂੰ ਪਤਾ ਲੱਗਿਆ ਕੇ ਸਰਪੰਚ ਦੇ ਮੁੰਡੇ ਨੇ ਸਾਡੇ ਮੁੰਡੇ ਨੂੰ ਬੋਹਾਨਾਂ ਚੌਕ ਤੋਂ ਬਿਠਾਇਆ ਤੇ ਮੋਟਰ ਤੇ ਲੈ ਗਿਆ ਤੇ ਉੱਥੇ ਜਾ ਕੇ ਉਸ ਨੇ ਟੀਕਾ ਲਗਾਇਆ ਤੇ ਉਸ ਦੀ ਮੌਤ ਹੋ ਗਈ। ਸਾਨੂੰ ਇਸ ਗੱਲ ਦੀ ਖ਼ਬਰ ਵੀ ਕਾਫ਼ੀ ਸਮੇਂ ਬਾਅਦ ਦਿੱਤੀ ਹੈ। ਸਾਨੂੰ ਦੱਸਿਆ ਗਿਆ ਕਿ ਸਰਪੰਚ ਦੀ ਮੋਟਰ 'ਤੇ ਤੁਹਾਡੇ ਮੁੰਡੇ ਦੀ ਮੌਤ ਹੋ ਗਈ ਹੈ ਤਾਂ ਅਸੀ ਤੁਰੰਤ ਹੀ ਪੁਲੀਸ ਨੂੰ ਸੂਚਨਾ ਦਿੱਤੀ ਤਾਂ ਪੁਲੀਸ ਮੌਕੇ ਤੇ ਪਹੁੰਚ ਗਈ ਪੁਲੀਸ ਦਾ ਕਹਿਣਾ ਸੀ ਕੇ ਇਸ ਨੂੰ ਹਰਟਅਟੈਕ ਆਇਆ ਹੈ ਪਰ ਸਾਡੇ ਸਾਹਮਣੇ ਸਾਡੇ ਪੁੱਤਰ ਦੀ ਲਾਸ਼ ਪਈ ਹੈ ਉਸ ਦੀਆ ਬਾਹਾਂ ਤੇ ਇੰਜੈਕਸ਼ਨ ਦੇ ਨਿਸ਼ਾਨ ਸੀ ਤੇ ਖੂਨ ਦੇ ਵੀ ਨਿਸ਼ਾਨ ਸਨ। ਉਸ ਦੇ ਸਾਥੀ ਉਸ ਨੂੰ ਛੱਡ ਕਿ ਭੱਜ ਗਏ ਸਨ। ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਨਸ਼ਾ ਵੇਚਣ ਵਾਲਿਆ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।

Story You May Like