The Summer News
×
Friday, 28 June 2024

ਪ੍ਰੇਮ ਸਬੰਧ ਦੇ ਚੱਲਦਿਆਂ ਮੁੰਡਾ ਮੁੱਕਰਿਆਂ ਵਿਆਹ ਤੋਂ ਤਾਂ ਕੁੜੀ ਨੇ ਚੁੱਕਿਆਂ ਖ਼ੌਫਨਾਕ ਕਦਮ

ਲੁਧਿਆਣਾ : ਲੁਧਿਆਣਾ ਚ ਇੱਕ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਹੈ। ਉਸ ਦਾ ਪੰਜ ਦਿਨ ਬਾਅਦ ਵਿਆਹ ਹੋਣਾ ਸੀ। ਕੁੜੀ ਨੇ ਲੋਹੇ ਦੇ ਐਂਗਲ ਨਾਲ ਸਕਾਰਫ਼ ਬੰਨ ਕਿ ਫਾਹਾ ਲੈ ਲਿਆ ਹੈ। ਪਰਿਵਾਰਿਕ ਮੈਂਬਰਾ ਦਾ ਕਹਿਣਾ ਹੈ ਕਿ ਹੋਣ ਵਾਲੇ ਜਵਾਈ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ । ਜਿਸ ਕਰਕੇ ਕੁੜੀ ਨੇ ਫਾਹਾ ਲੈ ਲਿਆ ਹੈ । ਮ੍ਰਿਤਕ ਦੀ ਪਛਾਣ ਬਿੰਦੀਆ ਵਾਸੀ ਸਰਾਫਾ ਨਗਰ ਵਜੋਂ ਹੋਈ ਹੈ। ਲਾਸ਼ ਲਟਕਦੀ ਵੇਖ ਕਿ ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਤਾਂ ਪੁਲੀਸ ਨੇ ਦੇਰ ਰਾਤ ਲਾਸ਼ ਦੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ।


ਪੁਲੀਸ ਦੁਆਰਾ ਮ੍ਰਿਤਕ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਬਿੰਦੀਆ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਘਰਾਂ ਦੀ ਸਫ਼ਾਈ ਦਾ ਕੰਮ ਕਰਦੀ ਸੀ । ਉਨ੍ਹਾਂ ਦੇ ਇਲਾਕੇ 'ਚ ਇੱਕ ਵਿਸ਼ਾਲ ਨਾਂਅ ਦਾ ਨੌਜਵਾਨ ਰਹਿੰਦਾ ਸੀ ਜੋ ਕਿ ਦੁਕਾਨ ਤੇ ਕੰਮ ਕਰਦਾ ਸੀ । ਪਰਿਵਾਰ ਦਾ ਕਹਿਣਾ ਹੈ ਕਿ ਵਿਸ਼ਾਲ ਨੇ ਸਾਡੀ ਲੜਕੀ ਨੂੰ ਪ੍ਰੇਮ ਦੇ ਜਾਲ 'ਚ ਫਸਾ ਲਿਆ ਹੈ।ਪਤਾ ਲੱਗਿਆ ਹੈ ਕਿ ਲੜਕੀ ਦਾ ਪਿਛਲੇ ਇੱਕ ਸਾਲ ਤੋਂ ਨੌਜਵਾਨ ਨਾਲ ਪ੍ਰੇਮ ਸੰਬਧ ਚੱਲ ਰਿਹਾ ਸੀ ਉਹ ਇੱਕ ਗੱਲ ਤੇ ਹੀ ਅੜ੍ਹੀ ਹੋਈ ਸੀ ਕਿ ਵਿਸ਼ਾਲ ਨਾਲ ਹੀ ਵਿਆਹ ਕਰਵਾਉਣਾ ਹੈ। ਪਰਿਵਾਰ ਵਿਆਹ ਲਈ ਮੰਨ ਵੀ ਗਿਆ ਸੀ 10 ਦਿਨ ਪਹਿਲਾ ਹੀ ਉਸ ਦੀ ਮੰਗਣੀ ਹੋਈ ਸੀ 28 ਜੂਨ ਨੂੰ ਉਸ ਦਾ ਵਿਆਹ ਹੋਣਾ ਤੈਅ ਹੋਇਆ ਸੀ ਹਰ ਕੋਈ ਵਿਆਹ ਦੀਆਂ ਤਿਆਰੀਆਂ 'ਚ ਰੁੱਝਿਆਂ ਹੋਇਆ ਸੀ।


ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੀ ਧੀ ਨੇ ਉਸ ਨੂੰ ਬਜ਼ਾਰ 'ਚੋਂ ਲਹਿੰਗਾ ਤੇ ਚੂੜੀਆਂ ਲਿਆੳਣ ਲਈ ਕਿਹਾ ਤਾਂ ਉਸ ਦੀ ਮਾਂ ਬਜ਼ਾਰ ਚਲੀ ਗਈ ਤਾਂ ਜਦ ਉਸ ਦੀ ਮਾਂ ਘਰ ਵਾਪਸ ਆਈ ਤਾਂ ਵੇਖਿਆ ਕਿ ਉਸ ਦੀ ਧੀ ਲਟਕ ਰਹੀ ਹੈ ਉਸ ਦੀ ਮੌਤ ਹੋ ਚੁੱਕੀ ਹੈ । ਮਾਂ ਨੇ ਦੱਸਿਆ ਕਿ ਉਸ ਦੀ ਧੀ ਨੂੰ ਵਿਸ਼ਾਲ ਦੇ ਕਾਫ਼ੀ ਫ਼ੋਨ ਆਏ ਸਨ ਕੰਮ 'ਚ ਰੁੱਝੀ ਹੋਣ ਕਰਕੇ ਉਹ ਫ਼ੋਨ ਨਹੀਂ ਚੁੱਕ ਸਕੀ ਜਿਸ ਕਾਰਨ ਉਨ੍ਹਾਂ ਦੋਵਾਂ ਵਿਚਕਾਰ ਝਗੜ੍ਹਾ ਹੋ ਗਿਆ ਸੀ ਜਿਸ ਦੇ ਬਾਅਦ ਵਿਸ਼ਾਲ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਕਾਰਨ ਮੇਰੀ ਧੀ ਨੇ ਇਹ ਕਦਮ ਚੁੱਕਿਆ ਹੈ।

Story You May Like