The Summer News
×
Friday, 10 May 2024

ਨਗਰ-ਨਿਗਮ ਦੀ ਲਾਪਰਵਾਹੀ ਕਾਰਨ ਬੁੱਢਾ ਦਰਿਆ ਹੋਇਆ ਓਵਰਫਲੋਅ, 100 ਝੁੱਗੀਆਂ ਡੁੱਬੀਆਂ, 200 ਲੋਕ ਬੇਘਰ

ਲੁਧਿਆਣਾ, 6 ਜੁਲਾਈ - ਪਿਛਲੇ ਦੋ ਦਿਨਾਂ ਤੋੰ ਹੋ ਰਹੀ ਬਰਸਾਤ ਕਾਰਨ ਜਿੱਥੇ ਪੂਰੇ ਲੁਧਿਆਣਾ ਸ਼ਹਿਰ ਦੀਆਂ ਰਿਹਾਇਸ਼ੀ ਕਲੋਨੀਆਂ ਵਿਚ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਇੱਕ ਵੱਡਾ ਸਵਾਲ ਖੜਾ ਕਰ ਰਹੀ ਹੈ ਓਥੇ ਹੀ ਮੀਂਹ ਦੇ ਪਾਣੀ ਕਾਰਨ ਓਵਰ ਫਲੋਅ ਹੋਏ ਬੁੱਢੇ ਦਰਿਆ ਕਾਰਨ ਤਾਜਪੁਰ ਰੋਡ ਨਾਲ ਲੱਗਦੀਆਂ ਰਿਹਾਇਸ਼ੀ ਕਲੋਨੀਆਂ ਪਾਣੀ ਵਿਚ ਡੁੱਬ ਗਈਆਂ ਹਨ।


ਬੁੱਢਾ ਦਰਿਆ ਓਵਰ ਫਲੋਅ ਹੋਣ ਕਰਕੇ 100 ਤੋਂ ਵੱਧ ਝੁੱਗੀਆਂ ਡੁੱਬ ਗਈਆਂ ਅਤੇ ਤਾਜਪੁਰ ਰੋਡ ਦੇ ਆਸ ਪਾਸ ਘਰਾਂ ਵਿਚ ਪਾਣੀ  ਵੜਣ ਕਾਰਨ 200 ਦੇ ਕਰੀਬ ਲੋਕ ਬੇਘਰ ਹੋ ਗਏ ਹਨ।


ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਵਧਾਇਕ ਦਲਜੀਤ ਸਿੰਘ ਭੋਲਾ ਹਲਕਾ ਪੂਰਬੀ ਦੇ ਨਾਲ ਹੋਰ ਅਫ਼ਸਰਾਂ ਨੇ ਇਲਾਕੇ ਦਾ ਦੌਰਾ ਕੀਤਾ। ਡੀ.ਸੀ. ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਇਲਾਕੇ ਵਿਚ 24 ਘੰਟੇ ਲੋਕ‍ਾਂ ਨੂੰ ਰਾਹਤ ਦੇਣ ਲਈ ਲਗਾਈਆਂ ਗਈਆਂ ਹਨ।


ਓਥੇ ਹੀ ਨਗਰ ਨਿਗਮ ਦੀ ਲਾਪਰਵਾਹੀ ਤੋਂ ਖਫ਼ਾ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਿਗਮ ਪ੍ਰਸ਼ਾਸਨ ਨੇ ਮੌਨਸੂਨ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਪਹਿਲਾਂ ਹੀ ਉਚਿਤ ਕਦਮ ਚੁੱਕੇ ਹੁੰਦੇ ਤਾਂ ਉਹ ਅੱਜ ਬੇਘਰ ਨਾ ਹੁੰਦੇ। ਉਹਨਾਂ ਕਿਹਾ ਕਿ ਬੁੱਢੇ ਦਰਿਆ ਦੀ ਕਾਇਆਕਲਪ ਲਈ ਆਏ ਕਰੋੜਾਂ ਰੁਪਏ ਦੀ ਨਿਗਮ ਵਲੋੰ ਕਿੱਥੇ ਵਰਤੋਂ ਕੀਤੀ ਗਈ ਇਸਦਾ ਜਵਾਬ ਦੇਵੇ।

Story You May Like