सत पॉल मित्तल स्कूल के वामन गुप्ता राष्ट्रीय स्तर पर रहा तीसरे स्थान पर, दसवीं की परीक्षा में 99.4% अंक लेकर स्कूल और माता-पिता का नाम किया रौशन
ਲੁਟੇਰੀ ਹਸੀਨਾ ਤੇ ਫ਼ਿਲਮ ਸਟੋਰੀ ਲਿਖਣ ਲਈ ਮੁੰਬਈ ਤੇ ਪੰਜਾਬ ਦੇ ਲੇਖ਼ਕ ਲੁਧਿਆਣਾ CP ਨਾਲ ਕੀਤਾ ਸੰਪਰਕ
ਲੁਧਿਆਣਾ : ਲੁਧਿਆਣਾ ਵਿੱਚ ਹੋਈ 8.49 ਕਰੋੜ ਦੀ ਲੁੱਟ ਦਾ ਪੂਰਾ ਘਟਨਾਕ੍ਰਮ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਇਸ ’ਚ ਪਿਆਰ, ਡਰਾਮਾ, ਐਕਸ਼ਨ ਤੇ ਸਸਪੈਂਸ ਸਭ ਕੁਝ ਹੈ। ਇਹੀ ਕਾਰਨ ਹੈਕਿ ਹੁਣ ਫਿਲਮ ਅਤੇ ਵੈੱਬ ਸੀਰੀਜ਼ ਲਿਖਣ ਵਾਲੇ ਲੇਖਕ ਇਸ ਤੇ ਕਹਾਣੀ ਸਕ੍ਰਿਪਟ ਲਿਖਣਾ ਚਾਹੁੰਦੇ ਹਨ। ਮੁੰਬਈ ਅਤੇ ਪੰਜਾਬ ਦੇ ਤਿੰਨ ਲੇਖਕਾਂ ਨੇ ਇਸਦੇ ਲਈ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਹੈ, ਪਰ ਉਨ੍ਹਾਂ ਕਿਸੇ ਨਾਲ ਵੀ ਇਸ ਕੇਸ ਸਬੰਧੀ ਡਿਟੇਲ ਸਾਂਝੀ ਕਰਨ ਤੋਂ ਮਨ੍ਹਾ ਕੀਤਾ ਹੈ। ਅਜੇ ਪੁਲਿਸ ਨੇ ਜਾਂਚ ਮੁਕੰਮਲ ਕਰ ਕੇ ਚਾਰਜਸ਼ੀਟ ਦਾਇਰ ਕਰਨੀ ਹੈ ਤੇ ਅਦਾਲਤ ਤੋਂ ਮੁਲਜ਼ਮਾਂ ਨੂੰ ਸਜ਼ਾ ਦਿਵਾਉਣੀ ਹੈ।