The Summer News
×
Tuesday, 21 May 2024

ਬਾਲੀਵੁੱਡ ਅਭਿਨੇਤਰੀ Ileana D'Cruz ਨੇ ਖੂਬਸੂਰਤ ਅੰਦਾਜ਼ ‘ਚ ਕੀਤਾ ਬੇਬੀ ਬੰਪ ਫਲਾਂਟ

ਚੰਡੀਗੜ੍ਹ : ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਇਲਿਆਨਾ ਡੀਕਰੂਜ਼ ਨੇ ਵੱਡੇ ਪਰਦੇ ਤੋਂ ਦੂਰੀ ਬਣਾ ਰੱਖੀ ਹੈ। ਉਹ 'ਬਰਫੀ', 'ਮੈਂ ਤੇਰਾ ਹੀਰੋ' ਅਤੇ 'ਰੁਸਤਮ' 'ਕਿੱਕ' ਵਰਗੀਆਂ ਫਿਲਮਾਂ ਦੀ ਬਹੁਤ ਮਸ਼ਹੂਰ ਅਦਾਕਾਰਾ ਹੈ। ਹਾਲ ਹੀ 'ਚ ਉਹ ਬਾਦਸ਼ਾਹ ਦੇ ਵੀਡੀਓ ਗੀਤ 'ਚ ਨਜ਼ਰ ਆਈ ਸੀ। ਦੱਸ ਦੇਈਏ ਕਿ ਉਹ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ 'ਚ ਰਹਿੰਦੀ ਹੈ। ਅਦਾਕਾਰਾ ਜਲਦ ਹੀ ਮਾਂ ਬਣਨ ਵਾਲੀ ਹੈ। ਉਨ੍ਹਾਂ ਨੇ ਇਹ ਖੁਸ਼ਖਬਰੀ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਉਸ ਦੀ ਖੁਸ਼ਖਬਰੀ ਸੁਣ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ।


ਮੀਡੀਆ ਸੂਤਰਾਂ ਮੁਤਾਬਕ ਅਭਿਨੇਤਰੀ ਕਈ ਸੁਪਰਹਿੱਟ ਫਿਲਮਾਂ 'ਚ ਆਪਣੀ ਅਦਾਕਾਰੀ ਲਈ ਮਸ਼ਹੂਰ ਹੈ। ਅਦਾਕਾਰਾ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਪੀਰੀਅਡ ਦਾ ਕਾਫੀ ਆਨੰਦ ਲੈ ਰਹੀ ਹੈ। ਉਸ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਸ਼ੀਸ਼ੇ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਭਿਨੇਤਰੀ ਇਲਿਆਨਾ ਡੀ'ਕਰੂਜ਼ ਨੇ ਬੇਬੀ ਬੰਪ ਨੂੰ ਖੂਬਸੂਰਤ ਅੰਦਾਜ਼ 'ਚ ਫਲਾਂਟ ਕੀਤਾ ਹੈ। ਉਸ ਦੇ ਚਿਹਰੇ 'ਤੇ ਗਰਭ ਅਵਸਥਾ ਦੀ ਸਪੱਸ਼ਟ ਚਮਕ ਦਿਖਾਈ ਦਿੰਦੀ ਹੈ। ਖਾਸ ਗੱਲ ਇਹ ਹੈ ਕਿ 8 ਅਪ੍ਰੈਲ 2023 ਨੂੰ ਅਦਾਕਾਰਾ ਨੇ ਆਪਣੀ ਪ੍ਰੈਗਨੈਂਸੀ ਦੀ ਖਬਰ ਸ਼ੇਅਰ ਕੀਤੀ ਸੀ। ਇਨ੍ਹਾਂ ਤਸਵੀਰਾਂ 'ਚ ਉਸ ਨੇ ਵੱਖ-ਵੱਖ ਐਂਗਲਾਂ ਤੋਂ ਆਪਣਾ ਬੇਬੀ ਬੰਪ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਲਿਆਨਾ ਨੇ ਆਪਣੇ ਬੇਬੀ ਬੰਪ ਦੀਆਂ ਇਹ ਤਸਵੀਰਾਂ ਸ਼ੀਸ਼ੇ ਦੇ ਸਾਹਮਣੇ ਕਲਿੱਕ ਕੀਤੀਆਂ ਹਨ।


ਖਾਸ ਗੱਲ ਇਹ ਹੈ ਕਿ ਉਹ ਲੰਬੇ ਸਮੇਂ ਤੋਂ ਐਂਡਰਿਊ ਕਿਨੀਬੋਨ ਨੂੰ ਡੇਟ ਕਰ ਰਹੀ ਸੀ ਪਰ ਸਾਲ 2019 'ਚ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ। ਦੱਸਿਆ ਜਾਂਦਾ ਹੈ ਕਿ ਕਰਨ ਜੌਹਰ ਨੇ ਵੀ 'ਕੌਫੀ ਵਿਦ ਕਰਨ ਸੀਜ਼ਨ 7' ਦੇ ਇੱਕ ਐਪੀਸੋਡ ਵਿੱਚ ਇਲਿਆਨਾ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ।

Story You May Like