The Summer News
×
Monday, 20 May 2024

ਬਾਲੀਵੁੱਡ ਦੀ ਮਸ਼ਹੂਰ ਗਾਇਕਾ Alka Yagnik ਨੇ ਬਣਾਇਆ ਇਹ ਅਨੌਖਾ ਰਿਕਾਰਡ, ਪ੍ਰਸ਼ੰਸਕ ਗਾਇਕਾ ਦੇ ਹੋਏ ਦਿਵਾਨੇ

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ Playback singer Alka Yagnik ਦੇ ਕਰੋੜਾਂ fans ਹਨ। Alka ਨੇ ਆਪਣੀ ਆਵਾਜ਼ ਦੇ ਦਮ 'ਤੇ ਸਾਰਿਆਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਹਰ ਕੋਈ ਉਸ ਦੀ ਆਵਾਜ਼ ਦਾ ਫੈਨ ਹੈ। ਦੱਸ ਦੇਈਏ ਕਿ Alka  ਹੁਣ ਸਭ ਤੋਂ ਵੱਧ ਸੁਣੀ ਜਾਣ ਵਾਲੀ ਗਾਇਕਾ ਬਣ ਗਈ ਹੈ। ਉਸ ਨੇ ਯੂਟਿਊਬ 'ਤੇ ਇਕ ਅਨੋਖਾ ਰਿਕਾਰਡ ਬਣਾਇਆ ਹੈ। ਲੋਕ ਉਸ ਨੂੰ ਯੂਟਿਊਬ ਪਲੇਟਫਾਰਮ 'ਤੇ ਹੀ ਸੁਣਦੇ ਹਨ। ਮੀਡੀਆ ਸੂਤਰਾਂ ਮੁਤਾਬਕ ਸਾਲ 2022 'ਚ ਉਸ ਨੇ 15.3 ਬਿਲੀਅਨ ਸਟ੍ਰੀਮਜ਼ ਦੇ ਨਾਲ ਯੂਟਿਊਬ 'ਤੇ ਰਿਕਾਰਡ ਕਾਇਮ ਕੀਤਾ।


ਅਲਕਾ ਯਾਗਨਿਕ ਦਾ ਜਨਮ 20 ਮਾਰਚ 1966 ਨੂੰ ਕੋਲਕਾਤਾ, West Bengal ਵਿੱਚ ਹੋਇਆ ਸੀ। ਉਹ ਗੁਜਰਾਤੀ ਹਿੰਦੂ ਪਰਿਵਾਰ ਨਾਲ ਸਬੰਧਤ ਹੈ। Alka Yagnik ਦੀ ਮਾਂ  ਕਲਾਸੀਕਲ ਗਾਇਕਾ ਸੀ।  Alka  ਨੇ ਫਰਵਰੀ 1989 ਵਿੱਚ ਸ਼ਿਲਾਂਗ ਦੇ ਮਸ਼ਹੂਰ ਕਾਰੋਬਾਰੀ ਨੀਰਜ ਕਪੂਰ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸਨੇ 6 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕੋਲਕਾਤਾ ਆਕਾਸ਼ਵਾਣੀ ਰੇਡੀਓ ਵਿੱਚ ਕੰਮ ਕੀਤਾ। ਅਲਕਾ ਯਾਗਨਿਕ ਨੇ 14 ਸਾਲ ਦੀ ਉਮਰ 'ਚ ਪਹਿਲੀ ਵਾਰ ਫਿਲਮ 'ਪਾਇਲ ਕੀ ਝੰਕਾਰ' ਦੇ ਗੀਤ 'ਥਿਰਕਤ ਅੰਗ ਲਚਕ ਝੁਕੀ' 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ। ਹਿੰਦੀ ਤੋਂ ਇਲਾਵਾ, ਉਸਨੇ ਉਰਦੂ, ਗੁਜਰਾਤੀ, ਅਵਧੀ, ਭੋਜਪੁਰੀ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਗਾਇਆ। ਬਾਲੀਵੁੱਡ ਇੰਡਸਟਰੀ ਦੇ ਸਾਰੇ ਵੱਡੇ ਸੰਗੀਤਕਾਰਾਂ ਨਾਲ ਕੰਮ ਕੀਤਾ। ਹਰ ਕੋਈ ਉਸ ਦੀ ਗਾਇਕੀ ਦੀ ਬਹੁਤ ਤਾਰੀਫ਼ ਕਰਦਾ ਸੀ।


 

Story You May Like