The Summer News
×
Monday, 20 May 2024

ਪਾਤੜਾਂ 'ਚ ਕੋਹਰੇ ਕਾਰਨ ਵਧੀ ਠੰਡ, ਜਨ ਜੀਵਨ ਅਸਤ ਵਿਅਸਤ, ਠੰਡ ਤੋਂ ਬਚਣ ਲਈ ਅੱਗ ਬਣੀ ਸਹਾਰਾ, ਕੋਹਰਾ ਕਣਕ ਲਈ ਕਾਫੀ ਲਾਹਵੰਦ

 

ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਬਰਫ਼ਬਾਰੀ ਦੇ ਚਲਦੇ ਪੰਜਾਬ 'ਚ ਲਗਾਤਾਰ ਠੰਡ ਚ ਵਾਧਾ ਹੋ ਰਿਹਾ ਹੈ ਅਤੇ ਮੁਖ ਤੌਰ ਤੇ ਨਵੇਂ ਸਾਲ ਦੀ ਆਮਦ ਦੇ ਨਾਲ ਹੀ ਪਿਛਲੇ ਕਈ ਦਿਨੋਂ ਤੋਂ ਕੋਹਰੇ ਕਾਰਨ ਜਿਥੇ ਜਨ ਜੀਵਨ ਅਸਥ ਵਿਅਸਤ ਹੋ ਗਿਆ ਹੈ ਉਥੇ ਹੀ ਸੜਕ ਤੇ ਚੱਲਣ ਵਾਲੇ ਵਾਹਨਾਂ ਦੀ ਰਫਤਾਰ ਵੀ ਧੀਮੀ ਪੈ ਗਈ ਹੈ।

 

ਕੋਹਰੇ ਕਾਰਨ ਵਧੀ ਠੰਡ ਤੋਂ ਬਚਾਅ ਲਈ ਲੋਕ ਅੱਗ ਬਾਲ ਕੇ ਠੰਡ ਤੋਂ ਬਚਾਅ ਕਰਦੇ ਵੀ ਨਜਰ ਆਏ । ਇਸ ਸਰਦੀ ਦੇ ਚੱਲਦੀਆ ਲੋਕ ਘਰਾਂ 'ਚ ਰਿਹਣ ਲਈ ਮਜਬੂਰ ਹਨ ਅਤੇ ਬਜਾਰਾਂ 'ਚ ਵੀ ਚਹਿਲ ਪਹਿਲਾ ਘੱਟ ਦੇਖਣ ਨੂੰ ਮਿਲ ਰਹੀ ਹੈ ਉਥੇ ਹੀ ਸੜਕਾ ਵੀ ਸੁਨੀਆਂ ਨਜਰ ਆ ਰਹੀਆ ਹਨ ਸਰਦੀ ਦੇ ਮੌਸਮ ਦੋਰਾਨ ਪੈ ਰਹੀ ਕੜਾਕੇ ਦੀ ਠੰਡ ਦੇ ਚੱਲਦੀਆ ਕਾਰੋਬਾਰ ਵੀ ਠੰਡ ਦੀ ਭੇਂਟ ਚੜ ਗਏ । ਜਦੋਂ ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਨਾਂ ਗਾਹਕ ਦੇ ਘੱਟ ਹੋਣ ਦਾ ਕਾਰਨ ਠੰਡ ਦੱਸਿਆ ਜਿਸ ਦਾ ਅਸਰ ਉਨਾਂ ਦੇ ਕਾਰੋਬਾਰ 'ਤੇ ਪੇ ਰਿਹਾ ਹੈ ।

 

ਸਰਦੀ ਦੇ ਮੌਸਮ ਚ ਦਿਨ ਛੋਟੇ ਹੋਣ ਕਾਰਨ ਅਤੇ ਗਾਹਕ ਦੁਪਹਿਰ ਤੋਂ ਬਾਅਦ ਘਰ ਤੋਂ ਬਾਹਰ ਆਉਣ ਤੇ ਜਲਦੀ ਹੀ ਚਲੇ ਜ਼ਾਦੇ ਹਨ।ਵਿਆਹ ਸ਼ਾਦੀਆਂ ਦੇ ਨਾ ਹੋਣ ਕਾਰਨ ਕਾਰੋਬਾਰ ਮੰਦੀ ਦੇ ਦੌਰ ਚ ਲੰਘ ਰਿਹਾ ਹੈ। ਪਿੰਡ ਹਾਮਝੇੜੀ ਦੇ ਸਾਬਕਾ ਸਰਪੰਚ ਤਰਸੇਮ ਸਰਮਾਂ ਨੇ ਦੱਸਿਆ ਕਿ ਇਸ ਵਾਰ ਨਵੇਂ ਸਾ਼ਲ ਦੀ ਸੁਰੂਆਤ ਦੇ ਨਾਲ ਠੰਡ ਦਾ ਪ੍ਰਕੋਪ ਕਾਫੀ ਵਧਦਾ ਨਜਰ ਆ ਰਿਹਾ ਹੈ ਜਿਸ ਦਾ ਅਸਰ ਲੋਹੜੀ ਤੱਕ ਪੈਣ ਦੀ ਸੰਭਾਵਨਾ ਹੈ ਉਥੇ ਹੀ ਕੋਹਰੇ ਦੇ ਕਾਰਨ ਸੜਕ ਹਾਦਸੇ ਵੀ ਵਧ ਰਹੇ ਹਨ ਜਿਸ ਤੋਂ ਬਚਣ ਲਈ ਵਾਹਨਾ ਦੀ ਸਪੀਡ ਘੱਟ ਹੋਣੀ ਚਾਹੀਦੀ ਹੈ ।

 

ਇਸ ਠੰਡ ਦਾ ਅਸਰ ਬਜੁਰਗਾ ਅਤੇ ਬੱਚਿਆ ਤੇ ਜਿਆਦਾ ਹੋਣ ਦਾ ਖਦਸਾ ਰਹਿੰਦਾ ਹੈ ਜਿਨਾਂ ਨੂੰ ਸਰਦੀ ਤੋਂ ਬਚਣ ਲਈ ਲੋੜੀਦੇ ੳਪਾਅ ਕਰਨੇ ਚਾਹੀਦੇ ਹਨ ਤਾਂ ਜੋ ਸਰਦੀ ਦੀ ਮਾਰ ਤੋਂ ਬਚਿਆ ਜਾ ਸਕੇ । ਉਥੇ ਹੀ ਇਹ ਕੋਹਰਾ ਕਣਕ ਲਈ ਕਾਫੀ ਲਾਹਵੰਦ ਹੈ ਜਿਸ ਨਾਲ ਕਣਕ ਦੇ ਝਾੜ ਦੇ ਵਧਣ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਹੋਵਗਾ ।

Story You May Like