The Summer News
×
Tuesday, 21 May 2024

ਇਹਨਾਂ ਸ਼ਹਿਰਾਂ 'ਚ ਵਧੇਗੀ ਫਿਰ ਤੋਂ ਠੰਢ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ

ਦਿੱਲੀ : ਦਿੱਲੀ NCR 'ਚ ਮੌਸਮ ਵਿਭਾਗ ਨੇ ਫਿਰ ਤੋਂ ਚੇਤਾਵਨੀ ਦਿੱਤੀ ਹੈ ਕਿ ਅਗਲੇ ਦੋ ਦਿਨਾਂ 'ਚ ਠੰਢ ਦਾ ਪ੍ਰਕੋਪ ਹੋਰ ਵਧਣ ਵਾਲਾ ਹੈ। ਦਿੱਲੀ 'ਚ ਅਗਲੇ 2 ਦਿਨਾਂ ਤੱਕ ਠੰਡ ਵਧਣ ਦੀ ਸੰਭਾਵਨਾ ਦਸੀ ਗਈ ਹੈ। ਮੌਸਮ ਵਿਭਾਗ ਅਨੁਸਾਰ 2 ਫਰਵਰੀ ਨੂੰ western disturbance ਆਉਣ ਵਾਲਾ ਹੈ,ਜਿਸ ਕਰਨ ਹਿਮਾਲਿਆ 'ਚ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦਸੀ ਗਈ ਹੈ।


ਇਸ ਦੇ ਨਾਲ ਹੀ ਉੱਤਰ-ਪੱਛਮੀ ਖੇਤਰ 'ਚ ਤਾਪਮਾਨ ਵਿਚ ਕਮੀ ਆ ਸਕਦੀ ਹੈ। ਇਸੇ ਦੌਰਾਨ ਦਿੱਲੀ 'ਚ ਆਉਣ ਵਾਲੇ ਦੋ ਦਿਨਾਂ ਤਕ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਮੀਡੀਆ ਸੂਤਰਾਂ ਅਨੁਸਾਰ ਦੋ ਦਿਨਾਂ ਬਾਅਦ ਤਾਪਮਾਨ ਵਧ ਸਕਦਾ ਹੈ।

Story You May Like