The Summer News
×
Monday, 20 May 2024

ਕ੍ਰਿਕਟਰ ਰੋਹਿਤ ਸ਼ਰਮਾ ਨੇ ਦਿੱਤਾ ਨਵਾਂ Update, ਇਹ ਗੇਂਦਬਾਜ਼ ਇੱਕ ਸਾਲ ਬਾਅਦ ਟੀਮ ‘ਚ ਕਰ ਰਿਹਾ ਵਾਪਸੀ

ਚੰਡੀਗੜ੍ਹ : ਜਸਪ੍ਰੀਤ ਜਸਬੀਰ ਬੁਮਰਾਹ ਇੱਕ ਭਾਰਤੀ ਕ੍ਰਿਕਟਰ ਹੈ। ਕ੍ਰਿਕਟਰ ਜਗਤ ਵਿੱਚ ਜਸਪ੍ਰੀਤ ਬੁਮਰਾਹ ਆਪਣੀ fast bowling  ਕਰਕੇ ਬਹੁਤ ਮਸ਼ਹੂਰ ਹਨ। ਦੱਸ ਦੇਈਏ ਕਿ ਬੁਮਰਾਹ ਨਾਲ ਕ੍ਰਿਕਟ ਮੈਚ ਦੌਰਾਨ ਕੁਝ ਅਜਿਹਾ ਹੋਇਆ ਸੀ ਜਿਸ ਕਰਕੇ ਉਸ ਨੂੰ ਕੁਝ ਸਮੇਂ ਲਈ ਕ੍ਰਿਕਟ ਛੱਡਣਾ ਪਿਆ। ODI England ਮੈਚ ਦੇ ਬਾਅਦ ਜੁਲਾਈ 2022 ਵਿੱਚ ਬੁਮਰਾਹ ਨੂੰ ਪਿੱਠ ਦੀ ਦਰਦ ਉੱਠੀ ਸੀ। ਜਿਸ ਕਰਕੇ ਜਸਪ੍ਰੀਤ ਕਈ ਦਿਨਾਂ ਤੱਕ ਇਸ ਦਰਦ ਤੋਂ ਪਰੇਸ਼ਾਨ ਰਹੇ। ਜਿਸ ਕਾਰਨ ਬੁਮਰਾਹ ਨਿਊਜ਼ੀਲੈਂਡ ਆਪਣੇ ਇਲਾਜ਼ ਲਈ ਗਿਆ, ਉੱਥੇ ਉਸ ਦੀ ਪੀਠ ਦੀ ਸਰਜਰੀ ਹੋਈ। ਜਿਸ ਤੋਂ ਬਾਅਦ ਡਾਕਟਰਾਂ ਉਹਨਾਂ ਨੂੰ ਆਰਾਮ ਕਰਨ ਲਈ ਕਿਹਾ।


ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕ੍ਰਿਕਟ ਟੀਮ ਲਈ ਚੰਗੀ ਖ਼ਬਰ ਇਹ ਹੈ ਕਿ ਬੁਮਰਾਹ ਦੀ ਰਿਕਵਰੀ ਹੋ ਰਹੀ ਹੈ। ਜਸਪ੍ਰੀਤ ਬੁਮਰਾਹ ਇੱਕ ਸਾਲ ਤੋਂ ਭਾਰਤੀ ਟੀਮ ਤੋਂ ਬਾਹਰ ਸਨ। ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾਂ ਨੇ ਦੱਸਿਆ ਕਿ ਜਸਪ੍ਰੀਤ ਬੁਮਰਾਹ ਨੇ NCA - (NATIONAL CRICKET ACDEMY) ਦੇ ਨੇਟਸ ਵਿੱਚ ਖੇਡਣਾ ਸ਼ੂਰੁ ਕਰ ਦਿੱਤਾ ਹੈ। ਕ੍ਰਿਕਟ ਜਗਤ ਵਿੱਚ ਬੁਮਰਾਹ ਇੱਕ ਸਾਲ ਬਾਅਦ entry ਕਰਣਗੇ। ਇਸ ਖਬਰ ਨੂੰ ਸੁਣ ਕੇ ਪ੍ਰਸ਼ੰਸਕ ਕਾਫੀ ਉਤਸੁਕ ਹਨ। ਸੋਸ਼ਲ ਮੀਡੀਆ ਉੱਤੇ ਉਹਨਾਂ ਦੇ ਫੈਨ ਕੁਮੈਂਟ ਕਰਕੇ ਖੁਸ਼ੀ ਜ਼ਾਹਿਰ ਕਰ ਰਹੇ ਹਨ।


ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਨੇ ਕਿਹਾ ਕਿ, '' ਮੈਨੂੰ ਖੁਸ਼ੀ ਹੋਵੇਗੀ ਅਗਰ ਬੁਮਰਾਹ ਖੇਡੇਗਾ, ਸਾਨੂੰ ਇਹ ਹੀ ਉਮੀਦ ਹੈ ਕਿ ਉਹ ਜਲਦ ਖੇਡ ਦੇ ਮੈਦਾਨ ਵਿੱਚ ਆਉਣਗੇ ਅਤੇ ਖੇਡ ਖੇਡਣਗੇ। ਸਭ ਨੂੰ ਪਤਾ ਹੈ ਕਿ ਲੰਮੇਂ ਸਮੇਂ ਬਾਅਦ ਖੇਡਣਾ ਔਖਾ ਲੱਗਦਾ ਹੈ। ਕਿਉਂਕਿ ਇਕ ਦਮ ਬਿਮਾਰੀ ਤੋਂ ਉੱਠ ਕੇ ਆਉਣਾ, ਫਿੱਟਨਸ ਦਾ ਧਿਆਨ ਰੱਖਣਾ, ਚੀਜ਼ਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਫਿਲਹਾਲ ਬੁਮਰਾਹ ਨੇ ਗੰਭੀਰ ਸੱਟ ਤੋਂ ਵਾਪਸੀ ਕੀਤੀ  ਹੈ। ਹੁਣ ਬੁਮਰਾਹ ਕਾਫੀ ਠੀਕ ਹੈ।  ਇਸ ਦੇ ਨਾਲ ਹੀ ਦੱਸ ਦੇਈਏ ਕਿ ਕ੍ਰਿਕਟ ਟੀਮ ਦਾ ਫਿਲਹਾਲ ਐਲਾਨ ਨਹੀਂ ਕੀਤਾ ਗਿਆ ਹੈ। 

Story You May Like