अशोक पराशर पप्पी ने श्री दरबार साहिब में नतमस्तक होकर सरबत के भले की अरदास की
ਇਸ ਮਸ਼ਹੂਰ Youtuber ਦੇ ਘਰਦਿਆਂ ਦੀ ਵਿਗੜੀ ਸਿਹਤ, ਦੇਖੋ video
ਚੰਡੀਗੜ੍ਹ – Youtube ਦੇ ਸਭ ਤੋਂ ਮਸ਼ਹੂਰ Youtuber ਅਰਮਾਨ ਮਲਿਕ ਦੇ ਵੀਲੌਗ ਸਾਰੀ ਦੁਨੀਆਂ ‘ਚ ਮਸ਼ਹੂਰ ਹਨ। ਹਾਲ ਹੀ ‘ਚ ਅਰਮਾਨ ਮਲਿਕ ਦੇ ਘਰ ਇਕ ਪਿਆਰੀ ਬੇਟੇ ਦਾ ਜਨਮ ਹੋਇਆ। ਅਰਮਾਨ ਦੀ ਦੂਜੀ ਪਤਨੀ ਕ੍ਰਿਤਿਕਾ ਨੇ ਬੇਟੇ ਨੂੰ ਜਨਮ ਦਿੱਤਾ, ਦਸ ਦਈਏ ਕਿ ਕ੍ਰਿਤਿਕਾ ਦੇ ਪਹਿਲਾ 3 miscarriage ਹੋ ਚੁੱਕੇ ਹਨ। ਜਿਸ ਤੋਂ ਬਾਅਦ ਅਰਮਾਨ ਦੀ ਹੁਣ ਪਹਿਲੀ ਪਤਨੀ ਪਾਇਲ ਦੇ ਬੱਚਿਆ ਦੇ ਆਉਣ ਦਾ ਸਾਰਾ ਪਰਿਵਾਰ ਇੰਤਜ਼ਾਰ ਕਰ ਰਿਹਾ ਹੈ। ਅਰਮਾਨ ਦੀ ਪਹਿਲੀ ਪਤਨੀ ਪਾਇਲ ਮਲਿਕ ਵੀ ਜੁੜਵਾਂ ਬੱਚਿਆਂ ਨੂੰ ਜਨਮ ਦੇਵੇਗੀ।
ਪਾਇਲ ਦੀ ਇਸ ਦਿਨ ਹੋਵੇਗੀ ਡਿਲੀਵਰੀ
ਪਾਇਲ ਮਲਿਕ ਦਾ ਅਰਮਾਨ ਨਾਲ ਵਿਆਹ 2011 ‘ਚ ਹੋਇਆ ਸੀ। ਵਿਆਹ ਤੋਂ ਸਾਲ ਬਾਅਦ ਹੀ ਪਾਇਲ ਨੇ ਬੇਟੇ ਨੂੰ ਜਨਮ ਦਿੱਤਾ। ਜਿਸ ਦਾ ਨਾਮ ਪਾਇਲ ਤੇ ਅਰਮਾਨ ਨੇ ਚਿਰਯੁ ਰੱਖਿਆ ਹੈ। 11 ਸਾਲ ਬਾਅਦ ਫਿਰ ਪਾਇਲ ਜੁੜਵਾਂ ਬੱਚਿਆਂ ਦੀ ਮਾਂ ਬਣਨ ਜਾ ਰਹੀ ਹੈ। ਅਰਮਾਨ ਨੇ ਨਵਾਂ ਵੀਲੌਗ ਸਾਂਝਾ ਕੀਤਾ ਜਿਸ ਵਿੱਚ ਉਸ ਨੇ ਦੱਸਿਆ ਕਿ ਪਾਇਲ ਦੀ ਡਿਲੀਵਰੀ ਨੂੰ ਸਿਰਫ ਹੁਣ ਤਿੰਨ ਹਫਤੇ ਹੀ ਰਹਿ ਗਏ ਹਨ।
ਪਾਇਲ ਮਲਿਕ ਦੀ ਵਿਗੜੀ ਸਿਹਤ
ਨਵੀਂ ਵੀਡੀਓ ‘ਚ ਅਰਮਾਨ ਨੇ ਦੱਸਿਆ ਕਿ ਉਹਨਾਂ ਦੇ ਪੂਰੇ ਪਰਿਵਾਰ ਦੀ ਸਿਹਤ ਖਰਾਬ ਹੋ ਗਈ ਹੈ। ਅਰਮਾਨ ਤੇ ਪਾਇਲ ਦੋਵੇਂ ਖਰਾਬ ਮੌਸਮ ਕਾਰਨ ਬਿਮਾਰ ਚਲ ਰਹੇ ਹਨ। ਪਾਇਲ ਦੇ ਬਿਮਾਰ ਹੋਣ ਨਾਲ ਉਸ ਨੂੰ ਗਰਭ ਅਵਸਥਾ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
IVF ਕਈ ਵਾਰ ਹੋਇਆ ਫੇਲ
ਅਰਮਾਨ ਦੀ ਪਹਿਲੀ ਪਤਨੀ ਗਰਭਵਤੀ ਨਹੀਂ ਹੋ ਰਹੀ ਸੀ, ਜਿਸ ਕਾਰਨ ਉਹ IVF ਰਾਹੀਂ ਗਰਭਵਤੀ ਹੋਈ ਹੈ। ਦਸ ਦਈਏ ਕਿ ਪਾਇਲ ਦਾ ਪਹਿਲਾ ਬੇਟਾ ਵੀ ਕੁਦਰਤੀ ਨਹੀਂ IVF ਰਾਹੀਂ ਹੋਇਆ ਸੀ। ਕਿਉਂਕਿ ਪਾਇਲ ਨੂੰ ਕੁਦਰਤੀ ਗਰਭਵਸਥਾ ‘ਚ ਕਾਫੀ ਸਮੱਸਿਆਵਾ ਆ ਰਹੀਆਂ ਸੀ। ਪਾਇਲ ਨੇ ਆਪਣੀ ਇਕ video ਰਾਹੀ ਕਿਹਾ ਸੀ ਉਸ ਦਾ ਪਹਿਲਾ ਵੀ ਕਈ ਵਾਰ IVF ਫੇਲ ਹੋਇਆ ਹੈ। ਪਰ ਹੁਣ ਮੈਂ ਇਸ ਨੂੰ ਚਮਤਕਾਰ ਹੀ ਕਹਿ ਸਕਦੀ ਹਾਂ ਕਿ ਮੈਨੂੰ ਮਾਂ ਬਣਨ ਦਾ ਇਕ ਵਾਰ ਫਿਰ ਮੌਕਾ ਮਿਲਿਆ।