The Summer News
×
Monday, 20 May 2024

ਬਰਫੀਲੀਆਂ ਹਵਾਵਾਂ ਕਾਰਨ ਪੰਜਾਬ 'ਚ ਫਿਰ ਤੋਂ ਵਧੀ ਠੰਢ! ਇਸ ਦਿਨ ਤੋਂ ਰਹੇਗਾ ਮੌਸਮ ਸਾਫ਼, ਜਾਣੋ ਨਵਾਂ ਅੱਪਡੇਟ..

ਚੰਡੀਗੜ੍ਹ : ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਲਗਾਤਾਰ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ, ਜਿਸ ਦੌਰਾਨ ਕਾਰਨ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਦੱਸ ਦਿੰਦੇ ਹਾਂ ਕਿ ਠੰਢੀਆਂ ਹਵਾਵਾਂ ਚੱਲਣ ਕਾਰਨ ਰਾਤਾਂ ਵੀ ਫਿਰ ਤੋਂ ਠੰਡ ਲੱਗਣੀ ਸ਼ੁਰੂ ਹੋ ਗਈ ਹੈ, ਬਲਕਿ ਕਿ ਦਿਨ 'ਚ ਧੁੱਪ ਦੇਖਣ ਨੂੰ ਮਿਲਦੀ ਹੈ। ਇਸੇ ਦੌਰਾਨ ਦੱਸ ਦਿੰਦੇ ਹਾਂ ਕਿ ਪਹਿਲਾਂ ਲਗਾਤਾਰ ਧੁੱਪ ਨਿਕਲਣ ਕਾਰਨ ਤਾਪਮਾਨ 'ਚ ਲਗਾਤਾਰ ਵਾਧਾ ਹੋ ਰਿਹਾ ਸੀ ਅਤੇ ਦਿਨ ਵੇਲੇ ਵੀ ਗਰਮੀ ਮਹਿਸੂਸ ਹੁੰਦੀ ਰਹੀ ਹੈ।


ਮੌਸਮ ਵਿਭਾਗ ਅਨੁਸਾਰ 17 ਫਰਵਰੀ ਨੂੰ ਮੌਸਮ ਇੱਕ ਵਾਰ ਫਿਰ ਖਰਾਬ ਹੋ ਸਕਦਾ ਹੈ। ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਨਾਲ-ਨਾਲ ਗੁਆਂਢੀ ਰਾਜਾਂ ਵਿੱਚ ਵੀ ਘੱਟੋ-ਘੱਟ ਤਾਪਮਾਨ ਵਿੱਚ 3 ਤੋਂ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸਦੇ ਨਾਲ ਹੀ 13 ਤੋਂ 15 ਫਰਵਰੀ ਦੌਰਾਨ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ।
(ਮਨਪ੍ਰੀਤ ਰਾਓ)

Story You May Like