The Summer News
×
Tuesday, 21 May 2024

ਪਿਛਲੇ ਦਿਨੀਂ ਪੰਜਾਬ ਵਿੱਚ ਹੋਈ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਹੋਇਆ ਭਾਰੀ ਨੁਕਸਾਨ

ਜੰਡਿਆਲਾ : ਪਿਛਲੇ ਦਿਨੀਂ ਪੰਜਾਬ ਵਿੱਚ ਹੋਈ ਬੇਮੌਸਮੀ ਬਰਸਾਤ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਡਿਆਲਾ ਗੁਰੂ ਨੇੜੇ ਦੇ ਪਿੰਡ ਗੁੰਨੋਵਾਲ ਦੇ ਕੁਝ ਕਿਸਾਨਾ ਨੇ ਦੱਸਿਆ ਕਿ ਲੱਗਭਗ 5 ਮਹੀਨਿਆਂ ਤੋਂ ਕਣਕ ਦੀ ਫ਼ਸਲ ਨੂੰ ਪਾਲ ਰਹੇ ਸਨ ਅਤੇ ਇੱਕ ਮਹੀਨੇ ਤੱਕ ਫ਼ਸਲ ਪੱਕਣ ਵਾਲੀ ਸੀ ਪਰ ਇਹ ਬੇਮੌਸਮੀ ਬਰਸਾਤ ਨੇ ਸਭ ਕੁਝ ਤਹਿਸ ਨਹਿਸ ਕਰ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਕਣਕ ਦੀ ਫ਼ਸਲ ਜ਼ਮੀਨ ਤੇ ਡਿੱਗ ਜਾਣ ਕਾਰਨ ਕਣਕ ਦੇ ਦੋ ਦਾਣੇ ਹਨ ਉਹ ਕਾਲੇ ਪੈ ਜਾਣੇ ਹਨ ਅਤੇ ਕਣਕ ਦਾ ਝਾੜ ਵੀ ਘੱਟ ਜਾਣਾ ਹੈ। ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਾਨੂੰ ਬਣਦਾ ਮੁਆਵਜਾ ਦਿੱਤਾ ਜਾਵੇ।


 


 

Story You May Like