The Summer News
×
Tuesday, 21 May 2024

ਸਿੱਧੂ ਮੂਸੇਵਾਲਾ ਦੇ ਕਤਲ ਦੀ ਯੋਜਨਾ ਗੈਗਸਟਰਾਂ ਨੇ ਮੋਬਾਈਲ ਫੋਨਾਂ ਰਾਹੀਂ ਸੀ ਘੜੀ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਕਤਲ ਦੀ ਯੋਜਨਾ ਗੈਗਸਟਰਾਂ ਨੇ ਮੋਬਾਈਲ ਫੋਨਾਂ ਰਾਹੀਂ ਘੜੀ ਸੀ। ਪੁਲੀਸ ਵੱਲੋਂ ਮੂਸੇਵਾਲਾ ਦੇ ਕਤਲ ਕਾਂਡ ਬਾਬਤ ਅਦਾਲਤ ਵਿਚ ਦਾਖਲ ਕੀਤੀ ਇਕ ਹੋਰ ਚਾਰਜ਼ਸ਼ੀਟ ਵਿਚ ਵੱਡੇ ਖੁਲਾਸੇ ਹੋਏ। ਚਾਰਜਸ਼ੀਟ ਵਿਚ ਸੀਆਈਏ ਮਾਨਸਾ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਸਮੇਤ 10 ਮੁਲਜ਼ਮਾਂ ਦੇ ਨਾਮ ਸ਼ਾਮਲ ਹਨ। ਦੀਪਕ ਟੀਨੂੰ ਨੇ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਵਿਚ ਦੜੇ ਗੋਲਡੀ ਬਰਾੜ ਵਿਚਕਾਰ ਗੱਠਜੋੜ ਕਰਵਾਇਆ ਸੀ। ਟੀਨੂੰ ਗੈਂਗਸਟਰ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦਾ ਖਾਸ ਬੰਦਾ ਸੀ। ਗੈਂਗਸਟਰਾਂ ਨੇ ਮੋਬਾਈਲ ਫੋਨਾਂ ਰਾਹੀਂ ਆਪਸੀ ਸੰਪਰਕ ਕਰਕੇ ਮੂਸੇਵਾਲਾ ਦੇ ਕਤਲ ਦੀ ਘੜੀ ਸਾਜ਼ਿਸ਼ ਸੀ।  ਟੀਨੂੰ ਨੇ ਹੀ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੀ ਸਾਜ਼ਿਸ਼ ਵਿਚ ਅਹਿਮ ਭੂਮਿਕਾ ਨਿਭਾਈ ਸੀ। ਚਾਰਜਸ਼ੀਟ ਵਿਚ ਟੀਨੂੰ ਤੇ ਉਸ ਦੀ ਗਰਲਫ੍ਰੈਂਡ ਜਤਿੰਦਰ ਕੌਰ ਜੋਤੀ ਸਮੇਤ ਕੁਲਦੀਪ ਉਰਫ ਕੋਹਲੀ, ਰਾਜਵੀਰ ਕਜਾਮਾ, ਰਜਿੰਦਰ ਸਿੰਘ ਗੋਰਾ ਆਦਿ ਦੇ ਨਾਮ ਸ਼ਾਮਲ ਹਨ।

Story You May Like