The Summer News
×
Tuesday, 21 May 2024

ਇਹਨਾਂ ਇਲਾਕਿਆਂ 'ਚ ਗਰਮੀ ਨੇ ਦਿੱਤੀ ਦਸਤਕ, ਜਾਣੋ ਕਿੰਨਾ ਰਿਹਾ ਤਾਪਮਾਨ

ਚੰਡੀਗੜ੍ਹ : ਦੱਸ ਦੇਈਏ ਕਿ ਝਾਰਖੰਡ ਦੇ ਕਈ ਜ਼ਿਲ੍ਹਿਆਂ 'ਚ ਗਰਮੀ ਨੇ ਦਸਤਕ ਦੇ ਦਿੱਤੀ ਹੈ।ਇਸਦੇ ਨਾਲ ਹੀ ਕੁਝ ਸ਼ਹਿਰਾਂ ਵਿੱਚ ਗਰਮੀ ਵੀ ਮਹਿਸੂਸ ਹੋਣ ਲੱਗੀ ਪਈ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ 5 ਦਿਨਾਂ 'ਚ ਕਈ ਇਲਾਕੇ ਦੇ ਤਾਪਮਾਨ 'ਚ ਵਾਧਾ ਹੋਵੇਗਾ। ਜਾਣਕਾਰੀ ਮੁਤਾਬਕ ਤਾਪਮਾਨ 'ਚ 5 ਤੋਂ 6 ਡਿਗਰੀ ਤੱਕ ਵਾਧਾ ਹੋ ਸਕਦਾ ਹੈ।


ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਬਦਲਦੇ ਮੌਸਮ ਦਾ ਕਾਰਨ ਹਵਾ ਦੀ ਦਿਸ਼ਾ ਨੂੰ ਦੱਸਿਆ ਹੈ। ਇਸੇ ਦੌਰਾਨ ਰਾਜ ਭਰ 'ਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਆਮ ਨਾਲੋਂ 3 ਤੋਂ 5 ਡਿਗਰੀ ਦਾ ਵਾਧਾ ਹੋਇਆ ਹੈ।ਇਸਦੇ ਨਾਲ ਹੀ ਉੱਤਰ ਤੋਂ ਆਉਣ ਵਾਲੀ ਹਵਾ ਦੇ ਨਾਲ-ਨਾਲ ਪੱਛਮ ਤੋਂ ਆਈ ਖੁਸ਼ਕ ਅਤੇ ਗਰਮ ਹਵਾ ਨੇ ਵੀ ਮੌਸਮ ਦਾ ਰੂਪ ਬਦਲ ਦਿੱਤਾ ਹੈ। ਸੂਤਰਾਂ ਮੁਤਾਬਕ ਦੱਸ ਦਿੰਦੇ ਹਾਂ ਕਿ ਹੌਲੀ-ਹੌਲੀ ਪੱਛਮ ਤੋਂ ਗਰਮ ਹਵਾਵਾਂ ਜ਼ੋਰ ਫੜਨਗੀਆਂ ਅਤੇ ਮਾਹੌਲ ਗਰਮ ਹੋਣਾ ਸ਼ੁਰੂ ਹੋ ਜਾਵੇਗਾ।
(ਮਨਪ੍ਰੀਤ ਰਾਓ)

Story You May Like