The Summer News
×
Monday, 20 May 2024

IND vs AUS 2nd Test- ਭਾਰਤੀ ਗੇਂਦਬਾਜ਼ਾਂ ਨੇ ਦਿਖਾਈ ਤਾਕਤ, ਜਾਣੋ ਪਹਿਲੇ ਦਿਨ ਦੇ ਮੈਚ ਦਾ ਹਾਲ

ਚੰਡੀਗੜ੍ਹ : ਭਾਰਤ ਅਤੇ ਆਸਟ੍ਰੇਲੀਆ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 4 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਖੇਡਿਆ ਗਿਆ। ਭਾਰਤੀ ਟੀਮ ਇਸ ਮੈਚ 'ਚ ਇਕ ਬਦਲਾਅ ਨਾਲ ਮੈਦਾਨ 'ਤੇ ਉਤਰੀ ਹੈ। ਪਹਿਲੇ ਦਿਨ ਦੀ ਮੈਚ ਖਤਮ ਹੋਣ ਤੱਕ ਟੀਮ ਇੰਡੀਆ ਨੇ ਬਿਨਾਂ ਕਿਸੇ ਨੁਕਸਾਨ ਦੇ 21 ਸਕੋਰ ਬਣਾ ਲਏ ਹਨ।   


ਉਤਰੀ ਆਸਟ੍ਰੇਲੀਆਈ ਟੀਮ 78.4 ਓਵਰਾਂ 'ਚ 263 ਦੌੜਾਂ 'ਤੇ ਸਿਮਟ ਗਈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਜਿਸ ਦਾ ਪ੍ਰਣਾਮ ਬਹੁਤ ਹੀ ਵਧੀਆ ਰਿਹਾ।


ਇਸ ਤੋਂ ਬਾਅਦ ਮੱਧਕ੍ਰਮ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਆਸਟ੍ਰੇਲੀਆ ਲਈ ਓਪਨਰ ਉਸਮਾਨ ਖਵਾਜਾ ਨੇ ਸਭ ਤੋਂ ਵੱਧ ਸਕੋਰ ਬਣਾਏ ਹਨ। ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ ਵਿਕਟਾਂ ਲਈਆਂ। ਅਕਸ਼ਰ ਪਟੇਲ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਸਫਲਤਾ ਨਹੀਂ ਮਿਲੀ। ਰਵੀ ਅਸ਼ਵਿਨ ਅਤੇ ਰਵਿੰਦਰ  ਜਡੇਜਾ ਨੇ 3-3 ਵਿਕਟਾਂ ਲਈਆਂ। ਮੁਹੰਮਦ ਸ਼ਮੀ ਨੇ 14.4 ਓਵਰਾਂ 'ਚ 60 ਸਕੋਰ ਦੇ ਕੇ 4 ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

Story You May Like