The Summer News
×
Monday, 20 May 2024

  ਇਸ ਸ਼ਹਿਰ 'ਚ ਪੈ ਸਕਦੀ ਹੈ ਬਾਰਿਸ਼ ,ਮੌਸਮ ਵਿਭਾਗ ਨੇ ਕੀਤਾ ਅਲਰਟ ਜਾਰੀ

ਚੰਡੀਗੜ੍ਹ : ਦੱਸ ਦੇਈਏ ਕਿ ਜਾਂਦੀ ਠੰਢ ਨਾਲ ਮੌਸਮ 'ਚ ਵੀ ਬਦਲਦਾ ਨਜ਼ਰ ਆ ਰਿਹਾ ਹੈ,ਹੁਣ ਫਿਰ ਦਿੱਲੀ ਵਿੱਚ ਮੌਸਮ ਦਾ ਰੂਪ ਬਦਲਿਆ ਨਜ਼ਰ ਆ ਰਿਹਾ ਹੈ। ਇੱਥੇ ਧੁੰਦ ਦੀ ਚਾਦਰ ਦਿਖਾਈ ਦਿੰਦੀ ਹੈ। ਅਜਿਹੇ 'ਚ ਠੰਡ ਵੀ ਵਧ ਗਈ ਹੈ। ਇਸੇ ਦੌਰਾਨ ਦੇਸ਼ ਭਰ ਵਿੱਚ ਹਰ ਰੋਜ਼ ਮੌਸਮ ਨਵੇਂ ਰੰਗ ਦਿਖਾ ਰਿਹਾ ਹੈ। ਕਦੇ ਗਰਮੀ ਹੁੰਦੀ ਹੈ 'ਤੇ ਕਦੇ ਸਰਦੀ ਵਾਲਾ ਮੌਸਮ ਹੋ ਜਾਂਦਾ ਹੈ।


ਜਾਣਕਾਰੀ ਮੁਤਾਬਕ ਦੱਸ ਦਿੰਦੇ ਹਾਂ ਕਿ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਪਹਾੜੀ ਰਾਜਾਂ ਵਿੱਚ ਅੱਜ ਇੱਕ ਵਾਰ ਫਿਰ ਮੌਸਮ ਬਦਲ ਗਿਆ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਕਈ ਰਾਜਾਂ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।


ਜਾਣੋ ਦਿੱਲੀ 'ਚ ਮੌਸਮ ਦਸ ਹਾਲ :


ਮੌਸਮ ਵਿਭਾਗ ਅਨੁਸਾਰ ਦਿੱਲੀ 'ਚ ਸਵੇਰ ਤੋਂ ਇੱਕ ਵਾਰ ਫਿਰ ਧੁੰਦ ਛਾਈ ਹੋਈ ਹੈ। ਜਾਣਕਾਰੀ ਮੁਤਾਬਕ ਅੱਜ ਸ਼ੁੱਕਰਵਾਰ ਨੂੰ ਦਿੱਲੀ 'ਚ ਘੱਟੋ-ਘੱਟ ਤਾਪਮਾਨ 12 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੱਕ ਪਹੁੰਚ ਸਕਦਾ ਹੈ।ਦੱਸ ਦੇਈਏ ਕਿ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ 'ਚ ਦਿੱਲੀ-ਐਨਸੀਆਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਬਾਅਦ ਅਗਲੇ ਹਫਤੇ ਤੋਂ ਤਾਪਮਾਨ 'ਚ ਵਾਧਾ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
(ਮਨਪ੍ਰੀਤ ਰਾਓ)

Story You May Like