The Summer News
×
Monday, 20 May 2024

ਭਾਰਤ ਆਪਣੇ ਇਹਨਾਂ ਅਮੀਰ ਅਤੇ ਸ਼ਾਕਾਹਾਰੀ ਭੋਜਨ ਲਈ ਹੈ ਕਾਫੀ ਮਸ਼ਹੂਰ, ਜਾਣੋ ਮਸਾਲੇਦਾਰ ਪਕਵਾਨਾਂ ਬਾਰੇ

ਚੰਡੀਗੜ੍ਹ :  ਭਾਰਤ ਆਪਣੇ ਅਮੀਰ ਅਤੇ ਸ਼ਾਕਾਹਾਰੀ ਭੋਜਨ ਲਈ ਬਹੁਤ ਹੀ ਮਸ਼ਹੂਰ ਹੈ। ਭਾਰਤ ਵਿੱਚ ਵੱਖ ਵੱਖ ਪ੍ਰਕਾਰ ਦੇ ਮਸਾਲੇ ਮਿਲਦੇ ਹਨ। ਭਾਰਤ ਮਸਾਲਿਆ ਲਈ ਵੀ ਕਾਫੀ ਮਸ਼ਹੂਰ ਹੈ। ਭਾਰਤ ਜ਼ਿਆਦਾਤਰ ਸ਼ਾਕਾਹਾਰੀ ਭੋਜਨ ਜ਼ਿਆਦਾ ਮਿਲਦਾ ਹੈ। ਭਾਰਤ ਦੇ ਕੁਝ ਭੋਜਨ ਅਜਿਹੇ ਹਨ ਜਿਹਨਾਂ ਨੂੰ foreign ਵਿੱਚ ਵੀ ਖਾਣਾ ਪਸੰਦ ਕੀਤਾ ਜਾਂਦਾ ਹੈ। foreign ਤੋਂ ਭਾਰਤ ਆ ਕੇ ਸੈਲਾਨੀ ਭਾਰਤ ਦੇ ਸੁਆਦ ਭੋਜਨ ਦਾ ਆਨੰਗ ਲੈਂਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਭਾਰਤ ਵਿੱਚ ਕਿਹੜੇ ਭੋਜਨ ਸਭ ਤੋਂ ਜ਼ਿਆਦਾ ਮਸ਼ਹੂਰ ਹਨ : -


ਸਭ ਤੋਂ ਪਹਿਲਾ ਗੱਲ ਕਰਦੇ ਹਾਂ ਸਮੋਸੇ ਦੀ ਭਾਰਤ ਵਿੱਚ ਸਮੋਸੇ ਨੂੰ as a snack ਵਜੋਂ ਕਾਫੀ ਖਾਇਆ ਜਾਂਦਾ ਹੈ। ਘਰ ਕੋਈ ਮਹਿਮਾਨ ਆ ਜਾਵੇਂ ਤਾਂ ਸਮੋਸੇ ਤਾਂ ਘਰ ਆਉਂਦੇ ਹੀ ਹਨ। ਇਹ ਇੱਕ ਪ੍ਰਸਿੱਧ ਸਟ੍ਰੀਟ ਫੂਡ ਸਨੈਕ ਹੈ। ਇਹਨਾਂ ਨੂੰ ਆਮ ਤੌਰ 'ਤੇ ਚਟਨੀ ਨਾਲ ਪਰੋਸਿਆ ਜਾਂਦਾ ਹੈ।


ਬਿਰਯਾਨੀ : ਭਾਰਤ ਵਿੱਚ ਜ਼ਿਆਦਾਤਰ ਲੋਕ ਬਿਰਯਾਨੀ ਖਾਣਾ ਪਸੰਦ ਕਰਦੇ ਹਨ। ਬਿਰਯਾਨੀ ਕਈ ਪ੍ਰਕਾਰ ਦੀ ਹੁੰਦੀ ਹੈ, ਇਹ Vegetarian,  Non Vegetarian ਵੀ ਹੁੰਦੀ ਹੈ।  ਇਸ ਭੋਜਨ ਨੂੰ ਭਾਰਤੀ ਤੋਂ ਲੈ ਕੇ ਬਾਹਰਲੇ ਲੋਕ ਵੀ ਖਾਣਾ ਪਸੰਦ ਕਰਦੇ ਹਨ। ਇਹ ਰਾਜੇ ਮਹਾਰਾਜੇ ਦੇ ਸਮੇਂ ਤੋਂ ਚਲਦਾ ਆ ਰਿਹਾ ਭੋਜਨ ਹੈ। ਵੈਸੇ ਤਾਂ ਬਿਰਯਾਨੀ ਮੀਟ ਨਾਲ ਬਣਾਈ ਜਾਂਦੀ ਹੈ, ਪਰ ਭਾਰਤ ਵਿੱਚ ਬਿਰਯਾਨੀ ਦੇ ਸ਼ਾਕਾਹਾਰੀ ਤਰੀਕੇ ਨਾਲ ਵੀ ਬਣਾਈ ਜਾਂਦੀ ਹੈ। ਬਿਰਯਾਨੀ ਖੁਸ਼ਬੂਦਾਰ ਮਸਾਲਿਆਂ, ਸਬਜ਼ੀਆਂ ਅਤੇ ਕਈ ਵਾਰ ਪਨੀਰ ਨਾਲ ਵੀ ਬਣਾਈ ਜਾਂਦੀ ਹੈ।


ਡੋਸਾ ਵੀ ਬਹੁਤ ਮਸ਼ਹੂਰ ਖਾਣਿਆ ਵਿੱਚੋਂ ਇੱਕ ਹੈ। ਡੋਸਾ ਦੱਖਣ ਭਾਰਤ ਵਿੱਚ ਸਭ ਤੋਂ ਵੱਧ ਖਾਂਦਾ ਜਾਂਦਾ ਹੈ। ਇਹ ਇੰਨਾ ਜ਼ਿਆਦਾ ਸੁਆਦ ਹੁੰਦਾ ਹੈ ਕਿ ਇਹ ਸਾਰੇ ਭਾਰਤ ਵਿੱਚ ਮਿਲਦਾ ਹੈ। ਡੋਸੇ ਚੌਲਾਂ ਅਤੇ ਦਾਲ ਦੇ ਆਟੇ ਤੋਂ ਬਣੇ ਹੁੰਦੇ ਹਨ। ਉਹਨਾਂ ਨੂੰ ਆਮ ਤੌਰ 'ਤੇ ਨਾਰੀਅਲ ਦੀ ਚਟਨੀ ਅਤੇ ਸਾਂਬਰ ਨਾਲ ਪਰੋਸਿਆ ਜਾਂਦਾ ਹੈ।


ਭਾਰਤ ਵਿੱਚ ਛੋਲੇ ਭਟੂਰੇ ਲੋਕਾਂ ਨੂੰ ਖਾਣਾ ਕਾਫੀ ਜ਼ਿਆਦਾ ਪਸੰਦ ਹੈ। ਇਹ ਇੱਕ ਪ੍ਰਸਿੱਧ ਉੱਤਰੀ ਭਾਰਤੀ ਪਕਵਾਨ ਹੈ, ਜਿਸ ਵਿੱਚ ਮਸਾਲੇਦਾਰ ਛੋਲੇ , ਨਾਲ ਭਟੂਰੇ ਮਿਲਦੇ ਹਨ, ਇਸ ਦੇ ਨਾਲ ਹਰੀ ਚਟਨੀ ਅਤੇ ਸਲਾਦ ਵੀ ਲੋਕਾਂ ਨੂੰ ਖਾਣਾ ਪਸੰਦ ਹੈ।


ਪਾਣੀ ਪੁਰੀ : ਪਾਣੀ ਪੁਰੀ, ਜਿਸ ਨੂੰ ਗੋਲਗੱਪਾ ਵੀ ਕਿਹਾ ਜਾਂਦਾ ਹੈ, ਇੱਕ ਪ੍ਰਸਿੱਧ ਸਟ੍ਰੀਟ ਫੂਡ ਸਨੈਕ ਹੈ। ਇਸ ਵਿੱਚ ਮਸਾਲੇਦਾਰ ਆਲੂ, ਛੋਲਿਆਂ ਅਤੇ ਇਮਲੀ ਦੀ ਚਟਨੀ ਦੇ ਮਿਸ਼ਰਣ ਨਾਲ ਬਣਾਈ ਜਾਂਦੀ ਹੈ। ਇਸ ਨੂੰ ਮਸਾਲੇਦਾਰ ਅਤੇ ਤਿੱਖੇ ਪੁਦੀਨੇ ਦੇ ਸੁਆਦ ਵਾਲੇ ਪਾਣੀ ਨਾਲ ਪਰੋਸਿਆ ਜਾਂਦਾ ਹੈ।


 (Sonam Malhotra)

Story You May Like