The Summer News
×
Tuesday, 25 March 2025

ਖਾਟੂ ਸ਼ਿਆਮ ਮੰਦਰ ‘ਚ ਮਚੀ ਭਗਦੜ, ਤਿੰਨ ਸ਼ਰਧਾਲੂਆਂ ਦੀ ਹੋਈ ਮੌਤ

ਸੀਕਰ : ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਸਥਿਤ ਖਾਟੂ ਸ਼ਿਆਮ ਮੰਦਿਰ ਵਿੱਚ ਅੱਜ ਸਵੇਰੇ 5 ਵਜੇ ਦੇ ਕਰੀਬ ਮਹੀਨਾਵਾਰ ਮੇਲੇ ਦੌਰਾਨ ਮਚੀ ਭਗਦੜ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ ‘ਚ ਦੋ ਲੋਕ ਜ਼ਖਮੀ ਦੱਸੇ ਜਾ ਰਹੇ ਹਨ।ਜ਼ਖਮੀਆਂ ਨੂੰ ਜੈਪੁਰ ਦੇ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਸਵੇਰੇ ਕਰੀਬ ਪੰਜ ਵਜੇ ਮੰਦਰ ਦੇ ਬਾਹਰ ਵੱਡੀ ਭੀੜ ਗੇਟ ਖੁੱਲ੍ਹਣ ਦਾ ਇੰਤਜ਼ਾਰ ਕਰਨ ਲਈ ਇਕੱਠੀ ਹੋ ਗਈ ਸੀ। ਇਕ ਔਰਤ ਕਥਿਤ ਤੌਰ ‘ਤੇ ਬੇਹੋਸ਼ ਹੋ ਗਈ ਅਤੇ ਜਿਵੇਂ ਹੀ ਗੇਟ ਖੁੱਲ੍ਹਿਆ ਅਤੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਜਿਸ ਕਾਰਨ ਉਸ ਦੇ ਪਿੱਛੇ ਹੋਰ ਲੋਕ ਵੀ ਡਿੱਗ ਪਏ। ਇਸ ਹਾਦਸੇ ਵਿੱਚ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ।


Story You May Like