The Summer News
×
Tuesday, 14 May 2024

ਕੀ ਪੇਟ ਦਾ ਐਸਿਡ ਹੁੰਦਾ ਹੈ ਇੰਨਾ ਖਤਰਨਾਕ ਕਿ ਬਲੇਡ ਵਰਗੀ ਚੀਜ਼ ਨੂੰ ਪਚਾ ਸਕਦਾ ਹੈ? ਜਾਣੋ ਇਸ ਦੇ ਬਾਰੇ

ਚੰਡੀਗੜ੍ਹ : ਵਿਅਕਤੀ ਦੇ ਸਰੀਰ ਦੇ ਅੰਦਰ ਕਈ ਅੰਗਾਂ ‘ਚ ਅਲਗ ਅਲਗ ਪ੍ਰਕਾਰ ਦਾ ਐਸਿਡ ਬਣਦਾ ਹੈ। ਸਰੀਰ ‘ਚ ਐਸਿਡ ਜ਼ਹਿਰ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਲਈ ਕਿਹਾ ਜਾਂਦਾ ਹੈ ਸਰੀਰ ਦਾ ਠੀਕ ਹੋਣਾ ਬੇਹੱਦ ਜ਼ਰੂਰੀ ਹੈ। ਕਈ ਵਾਰ ਖਾਣਾ ਠੀਕ ਤਰ੍ਹਾਂ ਨਾ ਪਚਣ 'ਤੇ ਐਸੀਡਿਟੀ ਸਮੇਤ ਕਈ ਹੋਰ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ।


ਤੁਸੀਂ ਕਦੇ ਨਾ ਕਦੇ ਸੋਚਿਆ ਹੋਵੇਗਾ ਕਿ ਪੇਟ ਵਿਚ ਖਾਣਾ ਕਿਵੇਂ ਪਚਦਾ ਹੈ?


ਤੁਹਾਨੂੰ ਅੱਜ ਦਸ ਦਿੰਦੇ ਹਾਂ ਕਿ ਪੇਟ 'ਚ ਅਜਿਹਾ ਤਰਲ ਹੁੰਦਾ ਹੈ, ਜੋ ਮੁਸ਼ਕਿਲ ਚੀਜ਼ਾਂ ਨੂੰ ਵੀ ਹਜ਼ਮ ਕਰ ਸਕਦਾ ਹੈ। ਕਈਆਂ ਦੇ ਸਰੀਰ ਬਾਹਰਲੀਆਂ ਚੀਜ਼ਾਂ ਨੂੰ ਹਜ਼ਮ ਕਰ ਲੈਂਦੇ ਹਨ ਪਰ ਕੁਝ ਨਹੀਂ ਕਰ ਪਾਉਂਦੇ। ਸਾਡੇ ਸਰੀਰ ਵਿੱਚ ਇਕ ਅਜਿਹਾ ਐਸਿਡ ਹੁੰਦਾ ਹੈ ਜੋ ਕਿ ਕਾਫੀ ਖਤਰਨਾਕ ਹੈ ਜੋ ਕੁਝ ਵੀ ਹਜ਼ਮ ਕਰਨ ਦੀ ਸ਼ਕਤੀ ਰੱਖਦਾ ਹੈ।  ਇਹ ਰੇਜ਼ਰ ਬਲੇਡ ਨੂੰ ਵੀ ਹਜ਼ਮ ਕਰ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਬਾਰੇ -


ਪੇਟ ਦੇ ਅੰਦਰ ਹੁੰਦਾ ਹੈ ਖਤਰਨਾਕ ਐਸਿਡ -


ਭੋਜਨ ਨੂੰ ਹਜ਼ਮ ਕਰਨ ਲਈ ਸਾਡੇ ਪੇਟ ਵਿੱਚ ਗੈਸਟਿਕ ਪਦਾਰਥ ਬਣਦਾ ਹੈ। ਇਸ ਵਿੱਚ ਹਾਈਡ੍ਰੋਕਲੋਰਿਕ ਐਸਿਡ ਦਾ pH ਮੁੱਲ ਲਗਭਗ 2 ਹੁੰਦਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ pH ਮੁੱਲ 0 ਤੋਂ 14 ਤੱਕ ਹੁੰਦਾ ਹੈ, ਇਹ ਜਿੰਨਾ ਘੱਟ ਹੋਵੇ,  ਤੇਜ਼ਾਬ ਉਨ੍ਹਾ ਹੀ ਮਜ਼ਬੂਤ ਹੁੰਦਾ ਹੈ। ਇਸ ਦਾ ਅਰਥ ਇਹ ਹੈ ਕਿ pH 2 ਦਾ ਹਾਈਡ੍ਰੋਕਲੋਰਿਕ ਐਸਿਡ ਇੰਨਾ ਖਤਰਨਾਕ ਹੁੰਦਾ ਹੈ ਕਿ ਇਹ ਕਿਸੇ ਵੀ ਚੀਜ਼ ਨੂੰ ਖਰਾਬ ਕਰ ਸਕਦਾ ਹੈ।


ਐਸਿਡ ਬਲੇਡ ਨੂੰ ਵੀ ਕਰ ਸਕਦਾ ਹੈ ਹਜ਼ਮ


ਕੀ ਅਜਿਹਾ ਸੱਚ ਵਿੱਚ ਹੁੰਦਾ ਹੈ ਕਿ ਐਸਿਡ ਸਰੀਰ ਦੇ ਅਲਗ ਅਲਗ ਅੰਗਾਂ ‘ਚ ਪਾਇਆ ਜਾਂਦਾ ਹੈ। ਇਹ ਐਸਿਡ ਇੰਨਾ ਖਤਰਨਾਕ ਹੁੰਦਾ ਹੈ ਕਿ ਕਿਸੇ ਵੀ ਚੀਜ਼ ਨੂੰ ਅਸਾਨੀ ਨਾਲ ਪਚਾ ਸਕਦਾ ਹੈ। ਸਭ ਤੋਂ ਖਤਰਨਾਕ ਚੀਜ਼ ਬਲੇਡ ਦੇ ਟੁਕੜਿਆ ਨੂੰ ਵੀ ਪਚਾ ਸਕਦਾ ਹੈ। ਇਹ ਟੁਕੜੇ 15 ਘੰਟਿਆਂ ਵਿੱਚ ਪਿਘਲ ਜਾਂਦੇ ਹਨ। ਪੇਟ ਦੇ ਅੰਦਰ ਮੌਜੂਦ ਐਸਿਡ ਅਜਿਹੀਆਂ ਸਖ਼ਤ ਚੀਜ਼ਾਂ ਨੂੰ ਵੀ ਘੁਲਣ ਦੇ ਸਮਰੱਥ ਹੈ। ਹਾਲਾਂਕਿ, ਗੈਸਟਰਿਕ ਐਸਿਡ ਵਿੱਚ ਸਿਰਫ ਹਾਈਡ੍ਰੋਕਲੋਰਿਕ ਐਸਿਡ ਹੀ ਨਹੀਂ ਹੁੰਦਾ, ਇਸ ਵਿੱਚ ਕਈ ਹੋਰ ਰਸਾਇਣ ਵੀ ਹੁੰਦੇ ਹਨ।

Story You May Like