The Summer News
×
Tuesday, 14 May 2024

ਹਿਮਾਲਿਆ ਪਿੱਛੇ ਲੁਕਿਆ ਇਸ ਰਾਜ ਦਾ ਕਾਰਨ ਜਾਣਕੇ ਤੁਸੀਂ ਵੀ ਰਹਿ ਜਾਵੋਗੇ ਹੈਰਾਨ

ਚੰਡੀਗੜ੍ਹ : ਅਸੀਂ ਦੁਨੀਆਂ ਦੀ ਉਸ ਧਰਤੀ ‘ਤੇ ਰਹਿੰਦੇ ਹਾਂ ਜਿੱਥੇ ਇੱਕ ਨਹੀਂ, ਸਗੋਂ ਪਤਾ ਨਹੀਂ ਕਿੰਨੇ ਸਾਰੇ ਰਹੱਸਮਈ ਰਾਜ ਲੁਕੇ ਹੋਏ ਹਨ,ਅਤੇ ਉਹਨਾਂ ਰਾਜਾ ਬਾਰੇ ਅਸੀਂ ਬਿਲਕੁੱਲ ਨਹੀਂ ਜਾਣਦੇ, ਕੁਝ ਅਜਿਹੇ ਰਾਜ ਵੀ ਹਨ ਜਿਨ੍ਹਾਂ ਦਾ ਖੁਲਾਸਾ ਕਰਨ ਜਾ ਰਹੇ ਹਾਂ।
ਗੱਲ ਕਰਨ ਜਾ ਰਹੇ ਹਾਂ ਹਿਮਾਲਿਆ ਪਰਬਤ ਦੇ ਪਹਾੜੀ ਇਲੱਕੇ ਦੀ ਜਿਸ ਪਿੱਛੇ ਬਹੁਤ ਸਾਰੇ ਰਾਜ ਲੁਕੇ ਹੋਏ ਹਨ, ਉਹ ਰਾਜ ਕੀ ਹਨ ? ਕਿਉਂ ਹਨ ? ਇਹਨਾਂ ਦੇ ਪਿੱਛੇ ਦਾ ਕਾਰਨ ਕੀ ਹੈ? ਇਹ ਰਾਜ ਆਖਿਰ ਕੀ ਹੁੰਦੇ ਹਨ ?


ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਅਤੇ ਦੁਰਘਟਨਾਵਾਂ ਹਨ ਜਿਹੜੀਆਂ ਕਿ ਇੱਕ ਪ੍ਰਸ਼ਨ ਹੀ ਬਣ ਕੇ ਰਿਹ ਜਾਂਦੀਆਂ ਹਨ। ਇਹਨਾਂ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਦਸਣ ਜਾ ਰਹੇ ਹਾਂ।ਹਿਮਾਲਿਆ ਦੇ ਯੰਤਰਾਂ ਦਾ ਇੱਕ ਅਜਿਹਾ ਰਹੱਸ ਦਸਾਗੇ ਜਿਸਦੇ ਸਾਹਮਣੇ ਵੱਡੇ-ਵੱਡੇ ਸਾਇੰਸ ਵਿਗਿਆਨੀ ਵੀ ਆਪਣੀ ਹਾਰ ਮੰਨ ਗਏ ਸੀ।


ਆਖਿਰ ਕੀ ਹੈ ਇਹ ਗਿਆਨਗੰਚ ਮੱਠ ਦੀ ਅਸਲ ਕਹਾਣੀ


ਤੁਹਾਨੂੰ ਦਸਾਗੇ ਹਿਮਾਲਿਆ ‘ਚ ਸਥਿਤ, ਇੱਕ ਛੋਟੀ ਜਿਹੀ ਜਗ੍ਹਾਂ ਗਿਆਨਗੰਚ ਮੱਠ ਬਾਰੇ।ਜਿਸ ਨੂੰ ਸ਼ੰਭਲਾ, ਸਿੱਦ ਆਸ਼ਰਮ ਅਤੇ ਸ਼ਾਂਗਰੀ-ਲਾ ਵੀ ਕਿਹਾ ਜਾਂਦਾ ਹੈ। ਜਾਣਕਾਰੀ ਲਈ ਦਸ ਦਿੰਦੇ ਹਾਂ ਕਿ ਇਸ ਜਗ੍ਹਾਂ ‘ਚ ਸਿਰਫ ਸਿੱਧ ਮਹਾਤਮਾਂ ਨੂੰ ਹੀ ਸਥਾਨ ਮਿਲਦਾ ਹੈ।ਜੋ ਵੀ ਇਸ ਸਥਾਨ ‘ਚ ਰਹਿੰਦਾ ਹੈ ਉਸ ਦੀ ਕਿਸਮਤ ਦਾ ਫੈਸਲਾ ਪਹਿਲਾ ਤੋਂ ਹੀ ਲਿਖ ਦਿੱਤਾ ਜਾਂਦਾ ਹੈ।ਕਿਹਾ ਜਾਂਦਾ ਹੈ ਕਿ ਇਸ ਸਥਾਨ ‘ਚ ਰਹਿਣ ਵਾਲਾ ਵਿਆਕਤੀ ਕਦੇ ਨਹੀਂ ਮਰਦਾ, ਉਹ ਅਮਰ ਹੋ ਜਾਂਦਾ ਹੈ।


ਤਿੱਬਤ ਦੇ ਲੋਕਾਂ ਲਈ ਇਹ ਬਹੁਤ ਮਸ਼ਹੂਰ ਸਥਾਨ ਹੈ, ਕਿਹਾ ਜਾਂਦਾ ਹੈ ਕਿ ਇਸ ਮੱਠ ‘ਚ ਰਿਸ਼ੀ-ਮੁਨੀ ਆਪਣੀ ਤਪੱਸਿਆ ਵਿੱਚ ਲੀਨ ਰਹਿੰਦੇ ਹਨ। ਇਸ ਗਿਆਨਗੰਚ ‘ਚ ਵਾਲਮੀਕਿ ਦੀ ਰਾਮਾਇਣ ਅਤੇ ਮਹਾਂਭਾਰਤ ਦਾ ਵੀ ਜ਼ਿਗਰ ਕੀਤਾ ਜਾਂਦਾ ਹੈ।


ਆਖਿਰ ਕੀ ਹੈ ਬੁੱਧ ਧਰਮ


ਬੁੱਧ ਧਰਮ ‘ਚ ਬੋਧੀਆਂ ਦਾ ਮੰਨਣਾ ਹੈ ਕਿ ਜੋ ਭਗਵਾਨ ਬੁੱਧ ਸੀ,ਉਹਨਾਂ ਨੇ ਅੰਤਮ ਸਮੇਂ ‘ਚ ਕਾਲਚਕ੍ਰ (Kalachakra) ਬਾਰੇ ਸਾਰਾ ਗਿਆਨ ਹੀ ਪ੍ਰਾਪਤ ਕਰ ਲਿਆ ਸੀ। ਉਨ੍ਹਾਂ ਨੇ ਇਸ ਬਾਰੇ ਦੱਸਿਆ ਕਿ ਉਸ ‘ਚ ਇੱਕ ਸੁਚੰਦਰ ਨਾਮ ਦਾ ਰਾਜਾ ਸੀ ਜੋ ਗਿਆਨ ਪ੍ਰਾਪਤ ਕਰਕੇ ਆਪਣੇ ਰਾਜ ਆਇਆ ਸੀ ਤਾਂ ਜੋ ਤਿੱਬਤ ‘ਚ ਸਥਾਨ ਸੀ ਤਾਂ ਉਸ ਨੂਮ ਸ਼ੰਭਲਾ ਕਿਹਾ ਜਾਣ ਲੱਗ ਪਿਆ, ਕਿਉਂਕਿ ਸ਼ੰਭਲਾ ਦਾ ਅਰਥ ਹੈ “ ਖੁਸ਼ੀਆਂ ਦਾ ਸਰੋਤ”।
ਦਸ ਦਈਏ ਕਿ ਜੋ ਬੋਧੀ ਹਨ, ਉਹ ਅਧਿਆਤਮਿਕ ਸ਼ਕਤੀ ਦੇ ਕੇਂਦਰ ਤਕ ਜਾਣ ਦੀ ਬਹੁਤ ਕੋਸ਼ਿਸ਼ ਕਰਦੇ ਹਨ,ਪ੍ਰੰਤੂ ਕੋਈ ਵੀ ਉਸ ਮਾਰਗ ਨੂੰ ਸਮਝ ਨਹੀਂ ਸਕਦਾ।ਸੁਣ ਕੇ ਤੁਸੀ ਵੀ ਹੈਰਨ ਰਹਿ ਜਾਓਗੇ ਕਿ ਇਸ ਨੂੰ ਸੈਟੇਲਾਈਟ (satellite) ‘ਚ ਵੀ ਨਹੀਂ ਦੇਖਿਆ ਜਾ ਸਕਦਾ।
ਵਿਗਿਆਨਗੰਚ ‘ਚ ਯੋਗੀਆਂ ਅਨੁਸਾਰ ਕਿਹਾ ਗਿਆ ਸੀ ਕਿ ਜੋ ਉੱਥੇ ਦੇ ਵਿਅਕਤੀ ਹਨ ਉਹ ਸਦਾ ਹੀ ਅਮਰ ਰਹਿੰਦੇ ਹਨ,ਇਸੇ ਵਿਰੁੱਧ ਵਿੱਚ ਵਿਿਗਆਨੀਆ ਨਟ ਆਪਣਾ ਤਰਕ ਦਿੱਤਾ ਹੈ ਕਿ ਇੱਕ ਆਤਮਾ ਨਿਸ਼ਚਿਤ ਉਮਰ ਤੋਂ ਬਾਅਦ ਮਰ ਜਾਂਦੀ ਹੈ,ਅਤੇ ਜੇਕਰ ਉਸ ਦੇ ਸਰੀਰ ‘ਚ ਨਵੇਂ ਸ਼ੈੱਲ ਬਣਦੇ ਰਹਿੰਦੇ ਹਨ,ਤਾਂ ਉਸੇ ਪ੍ਰਕਾਰ ਉਸ ਦੇ ਅੰਗਾਂ ਨੂੰ ਕਾਫੀ ਲੰਬੇ ਸਮੇਂ ਤਕ ਤੰਦਰੁਸਤ ਰੱਖ ਸਕਦੇ ਹਾਂ, ਜਿਸ ਕਾਰਨ ਉਹ ਵਿਅਕਤੀ ਹਜ਼ਾਰ ਸਾਲ ਤੋਂ ਵੱਧ ਵੀ ਜੀਅ ਸਕਦਾ ਹੈ।


ਜਾਣਕਾਰੀ ਅਨੁਸਾਰ ਦਸ ਦਿੰਦੇ ਹਾਂ ਕਿ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜੋ ਇਹ ਸਥਾਨ ਹੈ ਇਹ ਕਿਸੇ ਧਰਮ ਨਾਲ ਸਬੰਧਤ ਨਹੀਂ ਹੈ,ਅਤੇ ਇੱਥੇ ਉਹੀ ਲੋਕ ਪਹੁੰਚ ਸਕਦੇ ਹਨ ਜੋ ਕਿਸੇ ਨਾ ਕਿਸੇ ਵਿੱਚ ਆਪਣੇ ਆਪ ਨੂੰ ਯੋਗ ਬਣਾਉਣਾ ਚਾਹੁੰਦੇ ਹਨ।


(ਮਨਪ੍ਰੀਤ ਰਾਓ)

Story You May Like