The Summer News
×
Monday, 20 May 2024

Katrina ਅਤੇ Vicky ਇਸ ਜਗ੍ਹਾ ਨਵੇਂ ਸਾਲ ਦਾ ਲੈ ਰਹੇ ਆਨੰਦ, ਦੇਖੋ ਤਸਵੀਰਾਂ

ਚੰਡੀਗੜ੍ਹ  - ਬਾਲੀਵੁੱਡ ਦੀ ਮਸ਼ਹੂਰ ਜੋੜੀ Katrina ਅਤੇ Vicky ਦੋਵੇਂ Christmas ਮਨਾਉਣ ਤੋਂ ਬਾਅਦ ਹੁਣ ਨਵਾਂ ਸਾਲ ਮਨਾਉਣ ਲਈ ਰਾਜਸਥਾਨ ਗਏ। ਜਿੱਥੇ ਕੈਟਰੀਨਾ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਉਨ੍ਹਾਂ ਦੀਆਂ ਕੁਝ ਤਸਵੀਰਾਂ ਰਾਜਸਥਾਨ ਦੇ ਰੁੱਖੇ ਇਲਾਕਿਆਂ ਵਿਚ ਪੋਜ਼ ਦਿੰਦੇ ਹੋਏ ਤੇ ਉਨ੍ਹਾਂ ਦੁਰਲੱਭ ਜਾਨਵਰਾਂ ਦੀਆਂ ਕਈ ਝਲਕੀਆਂ ਜੋ ਉਨ੍ਹਾਂ ਨੇ ਪਾਲੀ ਜ਼ਿਲੇ ਦੇ ਪਿੰਡ ਜਵਾਈ ਬੰਧ ਵਿਚ ਜੰਗਲ ਸਫਾਰੀ ਦੌਰਾਨ ਦੇਖੇ ਸਨ।  


Facebook 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਲਿਖਿਆ, " So Magical ….. I think one of my favourite places ever"। ਇਸ ਤੋਂ ਬਾਅਦ ਕੈਟਰੀਨਾ ਦੀ ਅਤੇ ਵਿੱਕੀ ਦੀ ਤਸਵੀਰ ਜ਼ਮੀਨ 'ਤੇ ਮੈਟ 'ਤੇ ਬੈਠੀ ਹੋਏ ਦੀ ਹੈ। ਕੈਟਰੀਨਾ ਨੇ ਬਨਸਪਤੀ ਅਤੇ ਜੀਵ ਜੰਤੂਆਂ ਦੀਆਂ ਤਸਵੀਰਾਂ  ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਇੱਕ ਚੀਤੇ ਅਤੇ ਹਿਰਨ ਦੀਆਂ ਤਸਵੀਰਾਂ ਵੀ ਸ਼ਾਮਲ ਹਨ ਜੋ ਉਹਨਾਂ ਨੇ ਆਪਣੀ ਸਫਾਰੀ ਦੌਰਾਨ ਦੇਖੇ ਸਨ।


 

Story You May Like