The Summer News
×
Tuesday, 21 May 2024

ਜਾਣੋ ਕਿਵੇਂ ਦਾ ਰਹੇਗਾ ਅੱਜ ਦਾ ਮੌਸਮ ,ਇਹ ਦਿੱਤੀ ਮੌਸਮ ਵਿਭਾਗ ਨੇ ਜਾਣਕਾਰੀ

ਚੰਡੀਗੜ੍ਹ : ਦੱਸ ਦੇਈਏ ਕਿ ਹਰ ਰੋਜ ਮੌਸਮ ਆਪਣਾ ਰੁਖ ਬਦਲਦਾ ਰਹਿੰਦਾ ਹੈ,ਕਦੇ ਤੇਜ਼ ਧੁੱਪ ਨਿਕਲੀ ਹੁੰਦੀ ਹੈ 'ਤੇ ਕਦੇ ਤੇਜ਼ ਠੰਢੀਆਂ ਹਵਾਵਾਂ ਚਲਦੀਆਂ ਰਹਿੰਦੀਆਂ ਹਨ। ਇਸੇ ਦੌਰਾਨ ਦੱਸ ਦਿੰਦੇ ਹਾਂ ਕਿ ਪੰਜਾਬ 'ਚ ਪਿਛਲੇ 2 ਹਫ਼ਤਿਆਂ ਤੋਂ ਮੌਸਮ ਸਾਫ਼ ਹੋ ਰਿਹਾ ਹੈ, ਅਤੇ ਇਸ ਦੇ ਨਾਲ ਹੀ ਤੇਜ਼ ਧੁੱਪ ਕਾਰਨ ਗਰਮੀ ਮਹਿਸੂਸ ਹੋਣ ਲੱਗੀ ਹੈ। ਜਾਣਕਾਰੀ ਮੁਤਾਬਕ ਦੱਸ ਦਿੰਦੇ ਹਾ ਕਿ ਕਈ ਜ਼ਿਲ੍ਹਿਆਂ 'ਚ ਦਿਨ ਦਾ ਤਾਪਮਾਨ 27 ਤੋਂ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ।ਜਿਸ ਕਾਰਨ ਫਸਲਾਂ ਖਰਾਬ ਹੋਣ ਦਾ ਖਤਰਾ ਵੀ ਵੱਧ ਰਿਹਾ ਹੈ


ਜਾਣਕਾਰੀ ਮੁਤਾਬਕ ਦੱਸ ਦਿੰਦੇ ਹਾਂ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾਦੱਸੀ ਜਾ ਰਹੀ ਹੈ।ਇਸਦੇ ਨਾਲ ਹੀ ਮੌਸਮ ਵਿਭਾਗ ਵਲੋਂ ਮਿਲੀ ਜਾਣਕਰੀ ਮੁਤਾਬਕ ਕਈ ਇਲਾਕਿਆਂ 'ਚ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹਵਾ ਦੀ ਰਫ਼ਤਾਰ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ, ਜਿਸ ਕਾਰਨ ਦਿਨ ਦਾ ਤਾਪਮਾਨ ਡਿੱਗੇਗਾ ਅਤੇ ਰਾਤ ਦਾ ਤਾਪਮਾਨ ਵਧੇਗਾ ਸਕਦਾ ਹੈ। ਜਿਸ ਤੋਂ ਬਾਅਦ ਮੌਸਮ ਖੁਸ਼ਕ ਰਹੇਗਾ।
(ਮਨਪ੍ਰੀਤ ਰਾਓ)


 


 


 

Story You May Like