The Summer News
×
Tuesday, 21 May 2024

Krishna Mukerjee On Honeymoon : ਟੀਵੀ ਦੀ ਮਸ਼ਹੂਰ ਅਭਿਨੇਤਰੀ ਪਤੀ ਨਾਲ ਹਨੀਮੂਨ ‘ਤੇ ਮਸਤੀ ਕਰਦੀ ਆਈ ਨਜ਼ਰ, ਦੇਖੋ Video

ਚੰਡੀਗੜ੍ਹ – ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਕ੍ਰਿਸ਼ਨਾ ਮੁਖਰਜੀ ਦਾ ਹਾਲ ਹੀ ‘ਚ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਕ੍ਰਿਸ਼ਨਾ ਆਪਣੇ ਪਤੀ ਚਿਰਾਗ  ਬਾਟਲੀਵਾਲਾ ਨਾਲ ਫਰਾਂਸ 'ਚ ਹਨੀਮੂਨ ਮਨਾ ਰਹੀ ਹੈ।  ਕ੍ਰਿਸ਼ਨਾ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਪਤੀ ਨਾਲ ਵੀਡੀਓ ਸਾਂਝੀ ਕੀਤੀ, ਵੀਡੀਓ 'ਚ ਕ੍ਰਿਸ਼ਨਾ ਬਲੈਕ ਬਿਕਨੀ ‘ਚ ਆਪਣੇ ਪਤੀ ਨਾਲ ਪਾਣੀ 'ਚ ਮਸਤੀ ਕਰਦੀ ਨਜ਼ਰ ਆਈ ਹੈ। ਦੇਵੋਂ ਪਾਣੀ ‘ਚ ਡਾਂਸ ਕਰਦੀ ਨਜ਼ਰ ਆਈ, ਜਿਸ ਨੂੰ ਦੇਖ ਕੇ ਉਸ ਦਾ ਪਤੀ ਵੀ ਡਾਂਸ ਸਟੈੱਪ ਕਰਦਾ ਨਜ਼ਰ ਆਇਆ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਕੁਮੇਂਟ ਕਰ ਕੇ ਕਿਹਾ ਕਿ ਦੋਵਾਂ ਦੀ ਜੋੜੀ ਬਹੁਤ ਪਿਆਰੀ ਲੱਗ ਰਹੀ ਹੈ।


ਕ੍ਰਿਸ਼ਨਾ ਤੇ ਚਿਰਾਗ ਹਨੀਮੂਨ ਲਈ ਪਹੁੰਚੇ ਫਰਾਂਸ


ਕ੍ਰਿਸ਼ਨਾ ਅਤੇ ਚਿਰਾਗ ਆਪਣਾ ਹਨੀਮੂਨ ਮਨਾਉਣ ਫਰਾਂਸ  ਗਏ। ਕ੍ਰਿਸ਼ਨਾ ਨੇ ਆਪਣੇ ਹਨੀਮੂਨ ਦੀਆਂ ਕਈ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਅਭਿਨੇਤਰੀ ਕਦੇ ਮੈਗੀ ਖਾਂਦੇ ਅਤੇ ਕਦੇ ਆਲੂ ਪੁਰੀ ਖਾਂਦੀ ਨਜ਼ਰ ਆ ਰਹੀ ਸੀ। ਇਸ ਦੇ ਨਾਲ ਹੀ ਦਸ ਦਈਏ ਕਿ ਕ੍ਰਿਸ਼ਨਾ ਦੀ ਬੈਲਕ ਡ੍ਰੈਸ ਨੂੰ ਕੁਝ ਲੋਕ ਪਸੰਦ ਕਰ ਰਹੇ ਹਨ ਤੇ ਕੁਝ ਅਜਿਹੇ ਵੀ ਹਨ ਕਿ ਅਜੀਬ ਕੁਮੇਂਟ ਕਰ ਕੇ ਵੱਖਰੀ ਪ੍ਰਤੀਕੀਰੀਆ ਕਰ ਰਹੇ ਹਨ।


1800 ਰੁਪਏ ਦੀ ਖਾਧੀ ਮੈਗੀ


ਕ੍ਰਿਸ਼ਨਾ ਨੇ ਆਪਣੀ ਇੰਸਟਾ ਸਟੋਰੀ ਤੋਂ ਹਨੀਮੂਨ ਦੀਆਂ ਹੋਰ  ਝਲਕੀਆਂ ਦਿਖਾਈਆਂ। ਕ੍ਰਿਸ਼ਨਾ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਮਹਿੰਗੀ ਮੈਗੀ ਖਾ ਰਹੀ ਹੈ। ਕ੍ਰਿਸ਼ਨਾ ਵੀਡੀਓ ‘ਚ ਕਹਿੰਦੀ ਨਜ਼ਰ ਆ ਰਹੀ ਹੈ ਕਿ '1800 ਦੀ ਮੈਗੀ ਖਾ ਰਿਹਾ ਹਾਂ, ਇਸ ਦੇ ਨਾਲ ਹੀ ਇਕ ਹੋਰ ਇੰਸਟਾ ਪੋਸਟ 'ਚ ਅਭਿਨੇਤਰੀ ਨੂੰ ਆਲੂ ਪੁਰੀ ਖਾਂਦੇ ਦੇਖਿਆ ਗਿਆ।


Bachelor party ਤੇ ਵੀ ਕ੍ਰਿਸ਼ਨਾ ਦੀ ਕੀਤੀ ਗਈ ਸੀ body shaming  


Bachelor party ‘ਤੇ ਕ੍ਰਿਸ਼ਨਾ ਮੁਖਰਜੀ ਨੇ ਆਪਣੇ ਸਰੀਰ ਤੇ Bride to be ਲਿਖਵਾਇਆ ਸੀ, ਜਿਸ ਤੋਂ ਬਾਅਦ ਉਸ ਦੀਆਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਨੇ ਕਾਫੀ ਕੁਮੇਂਟ ਕੀਤੇ ਸੀ। ਇਸ ਦੇ ਨਾਲ ਹੀ ਕਈ ਲੋਕਾਂ ਨੇ ਉਸ ਦੀ body shaming ਵੀ ਕੀਤੀ। ਪਰ ਇਸ ਦੌਰਾਨ ਅਭਿਨੇਤਰੀ ਨੇ ਪ੍ਰਸ਼ੰਸਕਾਂ ਨੂੰ ਕਰਾਰਾਂ ਜਵਾਬ ਦਿੱਤਾ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦੀ ਬੋਲਤੀ ਬੰਦ ਹੋ ਗਈ ਸੀ।


 

Story You May Like