The Summer News
×
Tuesday, 21 May 2024

Mahira Paras Breakup - 'Bigg Boss 13' ਦੀ ਇਸ ਮਸ਼ਹੂਰ ਜੋੜੀ ‘ਚ ਕੀ ਹੋਇਆ ਅਜਿਹਾ ਕਿ ਹੋ ਗਿਆ ਬ੍ਰੇਕਅੱਪ, ਜਾਣੋ ਹੈਰਾਨ ਕਰਨ ਵਾਲੀ ਵਜ੍ਹਾ

ਚੰਡੀਗੜ੍ਹ – ' Bigg Boss 13'  ਤੋਂ ਪ੍ਰਸਿੱਧ ਹੋਈ ਜੋੜੀ ਜਿਸ ਨੇ ਆਪਣੀ ਦੋਸਤੀ ਦੀ ਅਜਿਹੀ ਮਿਸਾਲ ਕਾਇਮ ਕੀਤੀ ਕਿ ਹਰ ਕੋਈ ਇਸ ਜੋੜੀ ਨੂੰ ਪਸੰਦ ਕਰਦਾ ਹੈ। ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਇਹ ਇਕ ਅਜਿਹਾ ਨਾਮ ਹੈ, ਜਿਸ ਨੂੰ ਹਰ ਕੋਈ ਜਾਣਦਾ ਹੋਵੇਗਾ। ਦੋਵੇਂ ਸਾਲ 2019 ਤੋਂ ਰਿਲੇਸ਼ਨਸ਼ਿਪ 'ਚ ਸੀ, ਉਨ੍ਹਾਂ ਨੇ ਰਿਲੇਸ਼ਨਸ਼ਿਪ ਨੂੰ ਹਮੇਸ਼ਾ ਛੁੱਪਾ ਕੇ ਹੀ ਰੱਖਿਆ। ਮਾਹਿਰਾ ਤੇ ਪਾਰਸ ਹਮੇਸ਼ਾ ਇਕ ਦੂਜੇ ਨੂੰ ਚੰਗੇ ਦੋਸਤ ਕਹਿੰਦੇ ਹਨ। ਉਨ੍ਹਾਂ ਦੇ ਬ੍ਰੇਕਅੱਪ ਦਾ ਅਸਲ ਕਾਰਨ ਸਾਹਮਣੇ ਆ ਗਿਆ ਹੈ।


ਪਾਰਸ ਤੇ ਮਾਹਿਰਾ ਦਾ ਹੋਇਆ ਬ੍ਰੇਕਅੱਪ


ਮਾਹਿਰਾ ਤੇ ਪਾਰਸ ਦੀ ਮੁਲਾਕਾਤ ' Bigg Boss 13' 'ਚ ਹੋਈ ਸੀ। ਸ਼ੋਅ ਖਤਮ ਹੋਣ ਤੋਂ ਬਾਅਦ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਸਭ ਤੋਂ ਛੁੱਪਾ ਕੇ ਰੱਖਿਆ। ਉਹ ਚਾਹੇ ਜਿੰਨਾ ਵੀ ਛੁਪਾਉਣ ਪਰ ਉਹਨਾਂ ਦੀਆਂ ਰੋਮਾਂਟਿਕ ਤਸਵੀਰਾਂ ਉਨ੍ਹਾਂ ਦੇ ਰਿਸ਼ਤੇ ਨੂੰ ਬਿਆਨ ਕਰ ਦਿੰਦੀਆਂ ਸੀ। ਇਸ ਦੌਰਾਨ ਸੂਤਰਾਂ ਅਨੁਸਾਰ ਇਹ ਜਾਣਕਾਰੀ ਮਿਲੀ ਕਿ ਮਾਹਿਰਾ ਅਤੇ ਪਾਰਸ ਦਾ ਬ੍ਰੇਕਅੱਪ ਹੋ ਗਿਆ ਹੈ। ਇਸ ਬ੍ਰੇਕਅੱਪ ਦਾ ਅਸਰ ਉਹਨਾਂ ਦੇ ਕੰਮ ‘ਤੇ ਦਿਖਣਾ ਸ਼ੁਰੂ ਹੋ ਗਿਆ ਹੈ। ਮਾਹਿਰਾ ਬ੍ਰੇਕਅੱਪ ਤੋਂ ਬਹੁਤ ਦੁਖੀ ਹੈ। ਜਦੋਂ ਇਸ ਬਾਰੇ ਪਾਰਸ ਨੂੰ ਪੁੱਛਿਆ ਗਿਆ ਤਾਂ ਪਾਰਸ ਕਿਹਾ ਕਿ ਉਨ੍ਹਾਂ ਵਿਚਕਾਰ ਕਦੇ ਕੋਈ ਸਬੰਧ ਨਹੀਂ ਸੀ। ਮੈਂ ਤੇ ਮਾਹਿਰਾ ਸਿਰਫ਼ ਚੰਗੇ ਦੋਸਤ ਹਨ।


ਪਾਰਸ ਅਤੇ ਮਾਹਿਰਾ ਦੇ ਬ੍ਰੇਕਅੱਪ ਦਾ ਕਾਰਨ


ਮਾਹਿਰਾ ਤੇ ਪਾਰਸ ਦੇ ਬ੍ਰੇਕਅੱਪ ਦਾ ਕਾਰਨ ਸਾਹਮਣੇ ਆਇਆ ਤਾਂ ਪ੍ਰਸ਼ੰਸਕਾਂ ਨੂੰ ਕਾਫੀ ਵੱਡਾ ਝਟਕਾ ਲੱਗਾ। ਮੀਡੀਆ ਸੂਤਰਾਂ ਤੋਂ ਇਹ ਖੁਲਾਸਾ ਹੋਇਆ ਕਿ ਪਾਰਸ ਮਾਹਿਰਾ ਦੇ ਓਵਰਪ੍ਰੋਟੈਕਟਿਵ ਸੁਭਾਅ ਤੋਂ ਤੰਗ ਆ ਚੁੱਕੇ ਸੀ, ਦੋਵੇਂ ਕਾਫੀ ਸਮੇਂ ਤੋਂ ਇੱਕ ਦੂਜੇ ਨਾਲ ਗੱਲ ਨਹੀਂ ਕਰ ਰਹੇ ਹਨ। ਮਾਹਿਰਾ ਦੇ ਓਵਰਪ੍ਰੋਟੈਕਟਿਵ ਸੁਭਾਅ ਤੋਂ ਪਰੇਸ਼ਾਨ ਸੀ। ਇਸ ਸੁਭਾਅ ਤੋਂ ਤੰਗ ਆ ਕੇ ਅਤੇ ਨਿੱਜੀ ਜ਼ਿੰਦਗੀ ਤੇ ਪ੍ਰਭਾਵ ਪੈਂਦੇ ਦੇਖ ਕੇ ਪਾਰਸ ਨੇ ਮਾਹਿਰਾ ਤੋਂ ਵੱਖ ਹੋਣ ਦਾ ਫੈਸਲਾ ਲਿਆ। ਦਸ ਦਈਏ ਕਿ ਇਸ ਫੈਸਲੇ ਤੋਂ ਮਾਹਿਰਾ ਟੁੱਟ ਚੁੱਕੀ ਹੈ। ਇਸ ਵੱਡੇ ਸਦਮੇ ਦਾ ਉਸ ਦੇ ਕੰਮ ‘ਤੇ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ।   


 

Story You May Like