The Summer News
×
Tuesday, 21 May 2024

ਹੋਲੀ ਵਾਲੇ ਦਿਨ ਇਨ੍ਹਾਂ ਇਲਾਕਿਆਂ 'ਚ ਹੋਵੇਗੀ ਬਾਰਿਸ਼, ਜਾਣੋ ਨਵਾਂ ਅੱਪਡੇਟ

ਚੰਡੀਗੜ੍ਹ : ਦੱਸ ਦੇਈਏ ਕਿ ਦੇਸ਼ ਭਰ 'ਚ 7 'ਤੇ 8 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੋ ਦਿਨਾਂ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਕਾਰਨ ਮੌਸਮ ਨੇ ਕਰਵਟ ਲੈ ਲਈ ਹੈ। ਫਿਰ ਤੋਂ ਠੰਢ ਮਹਿਸੂਸ ਹੋਣ ਲੱਗੀ ਹੈ। ਅਜਿਹੇ 'ਚ ਲੋਕਾਂ ਨੂੰ ਚਿੰਤਾ ਹੈ ਕਿ ਉਹ ਹੋਲੀ 'ਤੇ ਪਾਣੀ ਦੇ ਰੰਗਾਂ ਨਾਲ ਖੇਡ ਸਕਣਗੇ ਜਾਂ ਨਹੀਂ। ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਕਈ ਰਾਜਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ।


ਦੱਸ ਦਿੰਦੇ ਹਾਂ ਕਿ ਛੱਤੀਸਗੜ੍ਹ, ਮਹਾਰਾਸ਼ਟਰ, ਗੁਜਰਾਤ, ਰਾਜਸਥਾਨ 'ਤੇ ਮੱਧ ਪ੍ਰਦੇਸ਼ 'ਚ 4 ਤੋਂ 8 ਮਾਰਚ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸੇ ਪ੍ਰਕਾਰ ਦੱਸ ਦਿੰਦੇ ਹਾਂ ਕਿ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ 5 ਮਾਰਚ ਤੋਂ 8 ਮਾਰਚ ਦਰਮਿਆਨ ਦੇਸ਼ ਦੇ ਪਹਾੜੀ ਹਿੱਸਿਆਂ 'ਚ ਵੀ ਇਕੱਲੇ ਮੀਂਹ ਅਤੇ ਬਰਫ਼ਬਾਰੀ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅਗਲੇ ਦੋ ਦਿਨਾਂ ਤੱਕ ਹਰਿਆਣਾ ਵਿੱਚ ਮੌਸਮ ਕਾਫ਼ੀ ਹੱਦ ਤੱਕ ਖੁਸ਼ਕ ਅਤੇ ਸਾਫ਼ ਰਹੇਗਾ।


 (ਮਨਪ੍ਰੀਤ ਰਾਓ) 

Story You May Like