The Summer News
×
Tuesday, 21 May 2024

ਦਿੱਲੀ ਤੋਂ ਘਰ ਪਰਤ ਰਹੇ ਕ੍ਰਿਕਟਰ ਰਿਸ਼ਭ ਪੰਤ ਨਾਲ ਹੋਇਆ ਦਰਦਨਾਕ ਸੜਕ ਹਾਦਸਾ, ਹਾਲਤ ਗੰਭਿਰ

ਚੰਡੀਗੜ੍ਹ : ਕ੍ਰਿਕਟਰ ਰਿਸ਼ਭ ਪੰਤ ਦੀ ਕਾਰ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਨਾਲ ਟਕਰਾ ਕੇ ਅੱਗ ਦੀ ਲਪੇਟ 'ਚ ਆ ਗਈ। ਮੀਡੀਆ ਸੂਤਰਾਂ ਮੁਤਾਬਕ ਇਹ ਹਾਦਸਾ ਰੁੜਕੀ ਦੇ ਨਰਸਾਨ ਸਰਹੱਦ 'ਤੇ ਹਮਾਦਪੁਰ ਝੱਲ ਨੇੜੇ ਵਾਪਰਿਆ।


ਦੱਸ ਦੇਈਏ ਕਿ ਹਾਦਸੇ ਦੇ ਸਮੇਂ ਰਿਸ਼ਭ ਕਾਰ ਵਿੱਚ ਸਵਾਰ ਸਨ। ਪੰਤ ਦੇ ਸਿਰ ਅਤੇ ਲੱਤ 'ਤੇ ਸੱਟ ਲੱਗੀ ਹੈ ਅਤੇ ਉਹ ਪਲਾਸਟਿਕ ਸਰਜਰੀ ਕਰਵਾਉਣਗੇ। ਹਾਲਾਂਕਿ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ ਅਤੇ ਉਸ ਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ।


ਦੱਸਿਆ ਜਾ ਰਿਹਾ ਹੈ ਕਿ ਪੰਤ ਦਿੱਲੀ ਤੋਂ ਉਤਰਾਖੰਡ ਸਥਿਤ ਆਪਣੇ ਘਰ ਪਰਤ ਰਹੇ ਸਨ। ਰੁੜਕੀ ਵਿਖੇ ਅਚਾਨਕ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਜਿਸ ਨੂੰ ਅੱਗ ਲੱਗ ਗਈ। ਲੋਕਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਕਾਰ 'ਚੋਂ ਬਾਹਰ ਕੱਢਿਆ।

Story You May Like