The Summer News
×
Monday, 20 May 2024

ਇਨ੍ਹਾਂ ਇਲਾਕਿਆਂ 'ਚ ਪੈ ਸਕਦਾ ਹੈ ਮੀਂਹ, ਵੱਧ ਸਕਦੀ ਹੈ ਠੰਡ

Weather Forecast : ਦੇਸ਼ 'ਚ ਲਗਾਤਾਰ ਮੌਸਮ ਖ਼ਰਾਬ ਹੋਣ ਦੇ ਮਾਮਲੇ ਦਿਨੋਦਿਨ ਵੱਧਦੇ ਜਾ ਰਹੇ ਹਨ ਹਾਲਾਂਕਿ, ਤਾਮਿਲਨਾਡੂ ਤੱਟ ਨਾਲ ਟਕਰਾਉਣ ਤੋਂ ਬਾਅਦ ਤੂਫਾਨ ਕਮਜ਼ੋਰ ਹੋ ਗਿਆ ਹੈ। ਪ੍ਰੰਤੂ ਇਸਦਾ ਖ਼ਤਰਾ ਕਈ ਰਾਜਾ 'ਚ ਦੇਖਣ ਨੂੰ ਮਿਲ ਰਿਹਾ ਹੈ। ਮੀਡੀਆ ਸੂਤਰਾਂ ਅਨੁਸਾਰ ਉੱਤਰਪ੍ਰਦੇਸ਼ ਵਿਚ ਵੀ ਠੰਡ ਬਹੁਤ ਜਿਆਦਾ ਵੱਧ ਰਹੀ ਹੈ ਇਸੇ ਦੌਰਾਨ ਜੇਕਰ ਗੱਲ ਦਿੱਲੀ ਦੀ ਕਰੀਏ ਤਾਂ ਉਥੋਂ ਦਾ ਮੌਸਮ ਬਹੁਤ ਹੀ ਖੁਸ਼ਕ ਬਨੀਏਏ ਹੋਇਆ ਹੈ,ਪ੍ਰੰਤੂ ਪ੍ਰਦੂਸ਼ਣ ਦਾ ਕਹਿਰ ਕਾਫੀ ਜਿਆਦਾ ਵੱਧ ਹੋਇਆ ਹੈ।


ਜਾਣੋ ਦਿੱਲੀ ਇਲਾਕੇ ਦੇ ਮੌਸਮ ਦਾ ਹਾਲ :


ਦਸ ਦੇਈਏ ਕਿ ਦਿੱਲੀ 'ਚ ਅੱਜ ਘੱਟੋ-ਘੱਟ ਤਾਪਮਾਨ 9% ਅਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਦਰਜ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਗਿਰਾਵਟ ਹੋ ਸਕਦੀ ਹੈ । ਜੇਕਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਦਿੱਲੀ 'ਚ ਪ੍ਰਦੂਸ਼ਣ ਦੀ ਵਜ੍ਹਾ ਨਾਲ ਬਹੁਤ ਨੁਕਸਾਨ ਹੋ ਰਿਹਾ ਹੈ। ਸੂਤਰਾਂ ਅਨੁਸਾਰ 12 ਦਸੰਬਰ ਤੋਂ ਦਿੱਲੀ ਅਤੇ ਐਨਸੀਆਰ ਵਿੱਚ ਵੀ ਹਵਾਵਾਂ ਤੇਜ਼ ਹੋ ਸਕਦੀਆਂ ਹਨ।


ਉੱਤਰ ਪ੍ਰਦੇਸ਼ 'ਚ ਮੌਸਮ ਦਾ ਹਾਲ :


ਮੌਸਮ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਘੱਟੋ-ਘੱਟ ਤਾਪਮਾਨ 12% , 'ਤੇ ਵੱਧ ਤੋਂ ਵੱਧ ਤਾਪਮਾਨ 27% ਹੋ ਸਕਦਾ ਹੈ। ਇਸੇ ਦੌਰਾਨ ਉੱਥੇ ਸਵੇਰੇ ਦੇ ਸਮੇਂ ਧੁੰਦ ਛਾਈ ਰਹੇਗੀ। ਇਸ ਦੇ ਨਾਲ ਹੀ ਗਾਜ਼ੀਆਬਾਦ 'ਚ ਵੱਧ ਤੋਂ ਵੱਧ ਤਾਪਮਾਨ 25% , 'ਤੇ ਘੱਟੋ-ਘੱਟ ਤਾਪਮਾਨ 11 ਡਿਗਰੀ ਦਰਜ ਹੋ ਸਕਦਾ ਹੈ। ਗਾਜ਼ੀਆਬਾਦ 'ਚ ਵੀ ਸਵੇਰੇ ਸਮੇਂ ਧੁੰਦ ਰਹੇਗੀ ਅਤੇ ਦਿਨ ਵੇਲੇ ਆਸਮਾਨ ਸਾਫ਼ ਰਹੇਗਾ।


 

Story You May Like