The Summer News
×
Tuesday, 21 May 2024

ਹਿਮਾਚਲ ਦੇ ਇਸ ਇਲਾਕੇ 'ਚ ਕੜਾਕੇ ਦੀ ਠੰਡ ਨੇ ਦਿੱਤੀ ਦਸਤਕ, ਜਿਸ ਕਰਨ ਇਨ੍ਹਾਂ ਜ਼ਿਲ੍ਹਿਆਂ 'ਚ ਕੀਤਾ ਅਲਰਟ ਜਾਰੀ

ਹਿਮਾਚਲ : ਦਸ ਦੇਈਏ ਕਿ ਸਰਦੀ ਦੇ ਮੌਸਮ ਨੇ ਹਿਮਾਚਲ ਪ੍ਰਦੇਸ਼ ਵਿੱਚ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ 16 ਦਸੰਬਰ ਤੱਕ ਸਾਰੇ ਖੇਤਰਾਂ 'ਚ ਮੌਸਮ ਸਾਫ਼ ਰਹੇਗਾ। ਇਸੇ ਦੌਰਾਨ ਦਸ ਦਿੰਦੇ ਹਾਂ ਕਿ ਮੀਡੀਆ ਸੂਤਰਾਂ ਮੁਤਾਬਕ ਮੈਦਾਨੀ ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।


ਮੌਸਮ ਵਿਭਾਗ ਅਨੁਸਾਰ ਮੈਦਾਨੀ ਜ਼ਿਲ੍ਹਿਆਂ ਊਨਾ, ਬਿਲਾਸਪੁਰ, ਹਮੀਰਪੁਰ ਅਤੇ ਕਾਂਗੜਾ ਦੇ ਕੁਝ ਇਲਾਕਿਆਂ ਵਿੱਚ ਧੁੰਦ ਰਹਿਣ ਦੀ Yellow alert ਜਾਰੀ ਕੀਤਾ ਹੈ। ਹਾਲਾਂਕਿ ਰਾਜਧਾਨੀ ਸਮੇਤ ਸੂਬੇ ਦੇ ਸਾਰੇ ਇਲਾਕਿਆਂ 'ਚ ਸੋਮਵਾਰ ਨੂੰ ਮੌਸਮ ਸਾਫ ਰਿਹਾ । ਊਨਾ ਵਿੱਚ ਵੱਧ ਤੋਂ ਵੱਧ ਤਾਪਮਾਨ 28.6, ਹਮੀਰਪੁਰ ਵਿੱਚ 24.1, ਸੋਲਨ ਵਿੱਚ 26.0, ਧਰਮਸ਼ਾਲਾ ਵਿੱਚ 23.7, ਮੰਡੀ ਵਿੱਚ 23.1, ਸ਼ਿਮਲਾ ਵਿੱਚ 20.0, ਮਨਾਲੀ ਵਿੱਚ 16.6 ਡਿਗਰੀ ਦਰਜ ਕੀਤਾ ਗਿਆ।

Story You May Like