The Summer News
×
Monday, 20 May 2024

Sushant Singh Rajput case : Rhea Chakraborty ਇਕ ਵਾਰ ਫਿਰ ਬਣੀ ਚਰਚਾ ਦਾ ਵਿਸ਼ਾ, ਜਾਣੋ ਵਜ੍ਹਾਂ

ਚੰਡੀਗੜ੍ਹ : ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੇ ਮਸ਼ਹੂਰ ਮਰਹੂਮ ਅਦਾਕਾਰ Sushant Singh Rajput ਦਾ ਮਾਮਲਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। Tunisha ਦੀ ਆਤਮਹੱਤਿਆ ਤੋਂ ਬਾਅਦ ਢਾਈ ਸਾਲ ਪਹਿਲਾ ਹੋਇਆ ਵੱਡਾ ਹਾਦਸਾ ਇਕ ਵਾਰ ਫਿਰ ਸਾਹਮਣੇ ਆਇਆ ਹੈ। ਦਸ ਦਈਏ ਕਿ  Sushant ਦਾ ਪੋਸਟਮਾਰਟਮ ਕਰਨ ਵਾਲੀ  ਪੋਸਟਮਾਰਟਮ ਟੀਮ ਦੇ ਇੱਕ ਮੈਂਬਰ ਨੇ ਇਕ ਖੁਲਾਸਾ ਕੀਤਾ ਹੈ।


ਪੋਸਟਮਾਰਟਮ ਟੀਮ ਨੇ ਕਿਹਾ ਕਿ ਜਦ Sushant ਦਾ ਪੋਸਟਮਾਰਟਮ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਸਰੀਰ ‘ਤੇ ਕੁਝ ਸੱਟਾਂ ਦੇ ਨਿਸ਼ਾਨ ਵੀ ਸੀ। ਇਸ ਤੋਂ ਇਹ ਜਾਪਦਾ ਸੀ ਕਿ ਉਸ ਨੇ ਖੁਦਕੁਸ਼ੀ ਨਹੀਂ ਬਲਕਿ ਉਸ ਦਾ ਕਤਲ ਕੀਤਾ ਗਿਆ ਸੀ। ਜਿਸ ਦੌਰਾਨ ਸਾਰੀ ਦੁਨਿਆਂ ਇਸ ਧੋਖੇ ‘ਚ ਹੀ ਰਹੀ ਕਿ ਉਸ ਨੇ ਆਤਮਹੱਤਿਆ ਕੀਤੀ ਹੈ।


Rhea Chakraborty ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸਟੋਰੀ  


ਇਹ ਮੁੱਦਾ ਤਾਂ ਗਰਮ ਸੀ ਹੀ ਨਾਲ ਹੀ ਮਰਹੂਮ Sushant ਦੀ girlfriend  Rhea Chakraborty ਇਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ। Rhea ਨੇ ਸੋਸ਼ਲ ਮੀਡੀਆਂ ‘ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਉਹ ਉਹ ਸੁਰਖੀਆਂ ਬਟੋਰ ਰਹੀ ਹੈ।  Rhea ਨੇ ਸਟੋਰੀ 'ਚ ਲਿਖਿਆ ਕਿ- 'ਅੱਗ 'ਚੋਂ ਬਾਹਰ ਆ ਗਏ ਹੋ, ਆਪਣੇ ਆਪ ਨੂੰ ਹੈਂਡਲ ਕੀਤਾ ਤੇ ਨਾਲ ਹੀ ਆਪ ਨੂੰ ਭਿਆਨਕ ਤੂਫਾਨ ਤੋਂ ਬਚਾਇਆ। ਜਿਸ ਕਾਰਨ ਉਸਨੇ ਜਿੱਤ ਪ੍ਰਾਪਤ ਕੀਤੀ ਹੈ, ਅਗਲੀ ਵਾਰ ਜੇਕਰ ਤੁਹਾਨੂੰ ਆਪਣੀ ਤਾਕਤ 'ਤੇ ਸ਼ੱਕ ਹੋਵੇ, ਤਾਂ ਇਹ ਯਾਦ ਰੱਖੋ।“


10


Rhea ਨੇ ਸਟੋਰੀ ਨੂੰ ਕੀ ਕੀਤਾ delete


Rhea ਨੂੰ ਜਦ ਇਸ ਪਤਾ ਲਗਾ ਕਿ ਉਸ ਦੀ ਇਸ ਸਟੋਰੀ ਸੋਸ਼ਲ ਮੀਡੀਆਂ ‘ਤੇ ਵਾਇਰਲ ਹੋ ਰਹੀ ਹੈ ਤਾਂ ਉਸ  ਇਸ ਇੰਸਟਾ ਸਟੋਰੀ ਨੂੰ ਡਿਲੀਟ ਕਰ ਦਿੱਤਾ। ਜੋ ਕਿ ਕਾਫੀ ਹੈਰਾਨੀਜਨਕ ਗਲ ਹੈ। ਇਸ ਦੌਰਾਨ ਇਹ ਜਾਪਦਾ ਹੈ ਕਿ Rhea ਇਸ ਸਟੋਰੀ ਰਾਹੀ ਕੁਝ ਕਹਿਣਾ ਚਾਹੁੰਦੀ ਸੀ।


 

Story You May Like