The Summer News
×
Saturday, 18 May 2024

ਕਈ ਸਾਲਾਂ ਬਾਅਦ ਹੋਇਆ ਇਸ ਅਭਿਨੇਤਰੀ ਦੀ ਮੌਤ ਦਾ ਖੁਲਾਸਾ, ਜਾਣ ਕੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ – ਹੁਣ ਤੱਕ ਬਾਲੀਵੁੱਡ ਤੇ ਟੀਵੀ ਦੀ ਮਸ਼ਹੂਰ ਅਦਾਕਾਰਾਂ ਨੇ ਕਿਸੇ ਨਾ ਕਿਸੇ ਕਾਰਨ ਵਜੋਂ ਖੁਦਖੁਸ਼ੀ ਕਰ ਲਈ ਹੈ। ਕਈ ਅਜਿਹੇ ਮਾਮਲੇ ਵੀ ਰਹੇ ਜਿਹਨਾਂ ਦੇ ਹਾਲੇ ਤੱਕ ਖੁਲਾਸੇ ਨਹੀਂ ਹੋਏ। ਇਹਨਾਂ ਘਟਨਾਵਾਂ ਨੇ ਸਾਰੀ ਇੰਡਸਟਰੀ ਤੇ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਸ ਦਈਏ ਕਿ ਬਾਲਿਕ ਵੱਧੂ ਦੀ ਫੇਮ ਅਭਿਨੇਤਰੀ ਪ੍ਰਤਿਊਸ਼ਾ ਬੈਨਰਜੀ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਇਸ ਖਬਰ ਨੇ ਸਾਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕੋਈ ਵੀ ਯਕੀਨ ਕਰਨ ਨੂੰ ਤਿਆਰ ਨਹੀਂ ਸੀ ਕਿ ਉਹ ਅਜਿਹਾ ਵੱਡਾ ਕਦਮ ਚੁੱਕ ਸਕਦੀ ਹੈ। ਪ੍ਰਤਿਊਸ਼ਾ ਦੇ ਪਰਿਵਾਰ ਨੇ ਉਸ ਦੇ boyfriend ਨੂੰ ਉਸ ਦੀ ਮੌਤ ਦਾ ਜ਼ਿੰਮੇਵਾਰ ਠਹਿਰਇਆ।  


53-1


1 ਅਪ੍ਰੈਲ 2016  ਨੂੰ ਪ੍ਰਤਿਊਸ਼ਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਦੇ ਬੁਆਏਫਰੈਂਡ ਦਾ ਨਾਮ ਰਾਹੁਲ ਰਾਜ ਸਿੰਘ ਸੀ। ਇਸ ਦੌਰਾਨ ਪ੍ਰਤਿਊਸ਼ਾ ਦੇ ਮਾਤਾ-ਪਿਤਾ ਨੇ ਰਾਹੁਲ ਖਿਲਾਫ ਐੱਫ.ਆਈ.ਆਰ ਵੀ ਦਰਜ ਕਰਵਾਈ ਸੀ। ਇਸ ਤੋਂ ਉਸ ਬੁਆਏਫਰੈਂਡ ਨੂੰ ਕੁਝ ਸਮਾਂ ਜੇਲ 'ਚ ਰੱਖਿਆ ਗਿਆ। ਕਈ ਸਾਲਾਂ ਬਾਅਦ ਰਾਹੁਲ ਨੇ ਪ੍ਰਤਿਊਸ਼ਾ ਦੀ ਖੁਦਕੁਸ਼ੀ ਦੇ ਦਿਨ ਬਾਰੇ ਖੁਲਾਸਾ ਕੀਤਾ ਹੈ।


53-3


ਰਾਹੁਲ ਰਾਜ ਦਾ ਕੀਤਾ ਇਹ ਵੱਡਾ ਦਾਅਵਾ


ਪ੍ਰਤਿਊਸ਼ਾ ਦੇ ਬੁਆਏਫਰੈਂਡ ਰਾਹੁਲ ਰਾਜ ਨੇ ਕਿਹਾ ਕਿ ਪ੍ਰਤਿਊਸ਼ਾ ਦੀ ਖੁਦਕੁਸ਼ੀ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਦਸ ਦਈਏ ਕਿ ਪ੍ਰਤਿਊਸ਼ਾ ਤੇ ਰਾਜ ਆਤਮਹੱਤਿਆ ਤੋਂ ਇਕ ਰਾਤ ਪਹਿਲਾਂ ਪਾਰਟੀ ਕਰ ਰਹੇ ਸਨ। ਰਾਹੁਲ ਨੇ ਕਿਹਾ ਕਿ ਪ੍ਰਤਿਊਸ਼ਾ ਨੇ ਖੁਦਕੁਸ਼ੀ ਨਹੀਂ ਕੀਤੀ ਹੈ, ਉਸ ਦਾ ਕਤਲ ਕੀਤਾ ਗਿਆ ਹੈ। ਰਾਹੁਲ ਨੇ ਕਿਹਾ ਕਿ, “ ਉਸਨੇ ਖੁਦਕੁਸ਼ੀ ਕੀਤੀ ਹੈ। ਪ੍ਰਤਿਊਸ਼ਾ ਮੈਨੂੰ ਡਰਾਉਣ ਲਈ ਫਾਂਸੀ ਦੀ ਵੀਡੀਓ ਬਣਾ ਰਹੀ ਸੀ, ਉਹ ਅਕਸਰ ਅਜਿਹਾ ਕਰਦੀ ਰਹਿੰਦੀ ਸੀ। ਪ੍ਰਤਿਊਸ਼ਾ ਦਾ ਮਜ਼ਾਕ ਸਭ ‘ਤੇ ਭਾਰੀ ਪੈ ਗਿਆ, ਉਸ ਦਾ ਮਜ਼ਾਕ ਕਰਦੇ ਕਰਦੇ ਲੱਤ ਫਿਸਲ ਗਈ ਜਾਂ ਸੰਤੁਲਨ ਵਿਗੜ ਗਿਆ ਹੋਵੇਗਾ, ਜਿਸ ਕਾਰਨ ਅਜਿਹਾ ਹੋ ਗਿਆ।


53-4


ਬੁਆਏਫਰੈਂਡ ਕਿਉਂ ਮਿਲਣਾ ਚਾਹੁੰਦਾ ਹੈ ਪ੍ਰਤਿਊਸ਼ਾ ਦੇ ਮਾਤਾ ਪਿਤਾ ਨਾਲ


ਪ੍ਰਤਿਊਸ਼ਾ ਦੇ ਮਾਤਾ-ਪਿਤਾ ਨੇ ਰਾਹੁਲ ਰਾਜ ਨੂੰ ਆਪਣੀ ਧੀ ਦੀ ਜ਼ਿੰਮੇਵਾਰ ਠਹਿਰਾਇਆ ਹੈ। ਇਸ 'ਤੇ ਰਾਹੁਲ ਰਾਜ ਇਹ ਵੀ ਕਿਹਾ ਕਿ ਪ੍ਰਤਿਊਸ਼ਾ ਆਪਣੇ ਮਾਤਾ-ਪਿਤਾ ਦੇ ਕਰਜ਼ੇ ਤੋਂ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਸਿਰਫ ਪ੍ਰਤਿਊਸ਼ਾ ਹੀ ਨਹੀਂ ਬਲਕਿ ਰਾਜ ਵੀ ਮਾਪਿਆਂ ਦਾ ਕਰਜ਼ਾ ਮੋੜਨ ਵਿੱਚ ਉਨ੍ਹਾਂ ਦੀ ਮਦਦ ਕਰਦਾ ਸੀ।  ਰਾਹੁਲ ਨੇ ਮਸ਼ਹੂਰ ਹਸਤੀਆਂ 'ਤੇ ਪ੍ਰਤਿਊਸ਼ਾ ਦੇ ਮਾਤਾ-ਪਿਤਾ ਨੂੰ ਭੜਕਾਉਣ ਦਾ ਦੋਸ਼ ਲਗਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪ੍ਰਤਿਊਸ਼ਾ ਦੇ ਮਾਤਾ-ਪਿਤਾ ਨੂੰ ਮਿਲਣਾ ਹੈ। ਇਸ ਦੇ ਨਾਲ ਹੀ ਪ੍ਰਤਿਊਸ਼ਾ ਦੇ ਮਾਤਾ ਪਿਤਾ ਨੂੰ ਕਿਸੇ ਵੀ ਚੀਜ਼ ਦੀ ਸਹਾਇਤਾ ਹੋਈ ਤਾਂ ਉਹਨਾਂ ਦੀ ਸਹਾਇਤਾ ਕਰਾਂਗਾ।


 

Story You May Like