The Summer News
×
Tuesday, 21 May 2024

ਇਸ ਸ਼ਹਿਰ 'ਚ ਵੱਧੀ ਸਭ ਤੂੰ ਜਿਆਦਾ ਠੰਡ, ਜਾਣੋ ਕਦੋਂ ਤੱਕ ਜਾਰੀ ਰਹੇਗੀ ਸੀਤ ਲਹਿਰ

ਦਿੱਲੀ : ਰਾਜਧਾਨੀ ਦਿੱਲੀ ਧੁੰਦ ਦੀ ਚਾਦਰ ਵਿੱਚ ਲਪੇਟੀ ਹੋਈ ਹੈ। ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਸਵੇਰੇ ਵੀ ਧੁੰਦ ਛਾਈ ਰਹੀ। ਦਸ ਦੇਈਏ ਕਿ ਵੀਰਵਾਰ ਇਸ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਸੀ। ਤਾਪਮਾਨ 'ਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਹੈ।


ਮੀਡੀਆ ਸੂਤਰਾਂ ਮੁਤਾਬਕ ਬੁੱਧਵਾਰ ਵੀ ਸਭ ਤੋਂ ਠੰਢਾ ਦਿਨ ਰਿਹਾ ਕਿਉਂਕਿ ਵੱਧ ਤੋਂ ਵੱਧ ਤਾਪਮਾਨ 21.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੱਸ ਦੇਈਏ ਕਿ 28 ਦਸੰਬਰ ਤੱਕ ਲੋਕਾਂ ਨੂੰ ਇਸ ਧੁੰਦ ਤੋਂ ਰਾਹਤ ਨਹੀਂ ਮਿਲੇਗੀ।

Story You May Like