The Summer News
×
Tuesday, 21 May 2024

ਇਸ ਅਭਿਨੇਤਰੀ ਦੀ ਮਾਂ ਨੇ ਦਿੱਤਾ ਬੱਚੇ ਨੂੰ ਜਨਮ, ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ

ਚੰਡੀਗੜ੍ਹ – ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 23 ਸਾਲ ਦੀ ਪ੍ਰਸਿੱਧ ਮਲਿਆਲਮ ਅਭਿਨੇਤਰੀ ਆਰੀਆ ਪਾਰਵਤੀ ਦੀ ਮਾਂ ਨੇ ਬਚੇ ਨੂੰ ਜਨਮ  ਦਿੱਤਾ। ਅਭਿਨੇਤਰੀ ਨੂੰ ਇੰਨੀ ਖੁਸ਼ੀ ਹੋਈ ਜਿਸ ਤੋਂ ਬਾਅਦ ਉਸ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ। ਆਰੀਆ ਨੇ  ਆਪਣੀ ਭੈਣ ਦੇ ਇਸ ਦੁਨੀਆ 'ਚ ਆਉਣ ਬਾਰੇ ਦਿਲ ਨੂੰ ਛੂਹ ਲੈਣ ਵਾਲੀ ਸ਼ਬਦਾ ਦਾ ਪ੍ਰਯੋਗ ਕੀਤਾ ਹੈ। ਆਰੀਆ ਨੇ ਕਿਹਾ, 'ਜਦੋਂ ਮੈਨੂੰ ਪਹਿਲੀ ਵਾਰ ਆਪਣੀ ਮਾਂ ਦੇ ਪ੍ਰੈਗਨੈਂਸੀ ਬਾਰੇ ਪਤਾ ਲੱਗਾ ਤਾਂ ਮੈਂ ਹੈਰਾਨ ਰਹਿ ਗਈ। ਇਸ ਲਈ ਨਹੀਂ ਕਿ ਮੈਂ 23 ਸਾਲ ਦੀ ਉਮਰ 'ਚ ਭੈਣ ਬਣਨ ਵਾਲੀ ਹਾਂ, ਪਰ ਇਹ ਸਾਡੇ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਆਰੀਆ ਦੀ ਮਾਂ ਨੇ 47 ਸਾਲ ਦੀ ਉਮਰ ਵਿੱਚ ਆਪਣੀ ਬੇਟੀ ਨੂੰ ਜਨਮ ਦਿੱਤਾ ਹੈ। ਇਹ ਖਬਰ ਸੁਣ ਕੇ ਜਿੱਥੇ ਆਰੀਆ ਦੇ ਪ੍ਰਸ਼ੰਸਕ ਹੈਰਾਨ ਹੋ ਗਏ,  ਉੱਥੇ ਹੀ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ।


ਦਰਅਸਲ ਉਨ੍ਹਾਂ ਲਈ ਇਹ ਕਿਸੇ ਲਈ ਵੀ ਕਿਸੇ ਵੱਡੇ ਚਮਤਕਾਰ ਤੋਂ ਘੱਟ ਨਹੀਂ ਹੈ। ਅਭਿਨੇਤਰੀ ਨੇ ਖੁਲਾਸਾ ਕੀਤਾ ਕਿ ਮੇਰੇ ਜਨਮ ਤੋਂ ਬਾਅਦ ਉਸਦੀ ਮਾਂ ਨੂੰ ਬੱਚੇਦਾਨੀ ਵਿੱਚ ਸਮੱਸਿਆ ਸੀ। ਡਾਕਟਰਾਂ ਨੇ ਕਿਹਾ ਸੀ ਕਿ ਸਮੱਸਿਆਵਾਂ ਕਾਰਨ ਉਹ ਦੁਬਾਰਾ ਮਾਂ ਨਹੀਂ ਬਣ ਸਕਦੀ। ਆਰਿਆ ਪਾਰਵਤੀ ਨੇ ਦੱਸਿਆ ਕਿ ਅੰਮਾ ਅਤੇ ਅੱਪਾ ਇੱਕ ਮੰਦਰ ਗਏ ਹੋਏ ਸਨ। ਇੱਥੇ ਅਚਾਨਕ ਅੰਮਾ ਨੂੰ ਚੱਕਰ ਆਇਆ ਅਤੇ ਬੇਹੋਸ਼ ਹੋ ਗਈ। ਜਦੋਂ ਉਹ ਡਾਕਟਰ ਕੋਲ ਗਈ ਤਾਂ ਉਸ ਨੇ ਦੱਸਿਆ ਕਿ ਉਹ 7 ਮਹੀਨਿਆਂ ਦੀ ਗਰਭਵਤੀ ਹੈ।


ਆਰਿਆ ਨੇ ਕਿਹਾ ਕਿ ਜਦੋਂ ਅੰਮਾ ਅਤੇ ਅੱਪਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਮੇਰੀ ਪ੍ਰਤੀਕਿਰਿਆ ਤੋਂ ਚਿੰਤਤ ਸਨ। ਉਸ ਨੇ ਮੈਨੂੰ ਇਸ ਖ਼ਬਰ ਬਾਰੇ ਫ਼ੋਨ 'ਤੇ ਦੱਸਿਆ। ਉਹ ਸੋਚ ਰਿਹਾ ਸੀ ਕਿ ਕਿਤੇ ਮੈਨੂੰ ਗੁੱਸਾ ਨਾ ਆਵੇ। ਪਰ ਜਦੋਂ ਮੇਰੀ ਮਾਂ ਘਰ ਆਈ ਤਾਂ ਮੈਂ ਉਸ ਦੇ ਜਾਣ ਸਾਰ ਹੀ ਉਸ ਦੀ ਗੋਦੀ ਵਿੱਚ ਸਿਰ ਰੱਖ ਲਿਆ। ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ।

Story You May Like