The Summer News
×
Tuesday, 21 May 2024

ਠੰਢ ‘ਚ ਇਸ ਸ਼ਹਿਰ ਦੇ ਲੋਕ ਲੈ ਰਹੇ ਗਰਮੀ ਦਾ ਆਨੰਦ, ਜਾਣੋ ਕਿੰਨਾ ਰਿਹਾ ਤਾਪਮਾਨ

ਚੰਡੀਗੜ੍ਹ : ਪਿਛਲੇ ਕੁਝ ਦਿਨਾਂ ਤੋਂ  ਦਿੱਲੀ ਐਨਸੀਆਰ 'ਚ ਸੀਤ ਲਹਿਰ ਕਰਨ ਲੋਕਾਂ ਦਾ ਬਹੁਤ ਬੁਰਾ ਹਾਲ ਰਿਹਾ। ਜਿਸ ਦੇ ਚੱਲਦੇ  ਬਹੁਤ ਸਾਰੀਆਂ ਦੁਰਘਟਨਾਵਾਂ ਅਤੇ ਹਾਦਸੇ ਵੀ ਸਾਹਮਣੇ ਆਏ। ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਸੀ।


ਜਿਸ ਦੇ ਚੱਲਦੇ ਵਪਾਰੀਆਂ ਦਾ ਕਾਰੋਬਾਰ ਵੀ ਬੰਦ ਹੋ ਗਿਆ ਸੀ। ਪ੍ਰੰਤੂ ਤੁਹਾਨੂੰ ਦਸ ਦੇਈਏ ਕਿ ਮੌਸਮ  ਵਿਭਾਗ ਅਨੁਸਾਰ ਦਿੱਲੀ ਐਨਸੀਆਰ ਵਿੱਚ ਅੱਜ ਮੌਸਮ ਕਾਫੀ ਗਰਮ ਰਹੇਗਾ। ਅਤੇ ਉਥੋਂ ਤਾਂ ਤਾਪਮਾਨ ਅੱਜ 27 ਡਿਗਰੀ ਸੈਲਸੀਅਸ ਤਕ ਪਹੁੰਚ ਜਾਵੇਗਾ। ਮਿਲੀ ਜਾਣਕਾਰੀ ਮੁਤਾਬਿਕ ਸ਼ਾਮ ਅਤੇ ਰਾਤ ਦੇ ਸਮੇਂ ਦੌਰਾਨ 12 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ।


(ਮਨਪ੍ਰੀਤ ਰਾਓ)

Story You May Like