The Summer News
×
Tuesday, 21 May 2024

ਹਿਮਾਚਲ ਪ੍ਰਦੇਸ਼ ਦੇ ਇਸ ਜ਼ਿਲ੍ਹੇ 'ਚ ਹੋਈ ਤਾਜ਼ਾ ਬਰਫ਼ਬਾਰੀ, ਕੈਮਰੇ 'ਚ ਕੈਦ ਹੋਏ ਇਹ ਖੂਬਸੂਰਤ ਨਜ਼ਾਰੇ

ਹਿਮਾਚਲ : ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੌਸਮ ਨੇ ਆਪਣਾ ਰੰਗ ਬਦਲ ਲਿਆ। weekend 'ਤੇ ਵੱਡੀ ਗਿਣਤੀ 'ਚ tourists ਮਨਾਲੀ ਆ ਰਹੇ ਹਨ। ਅਟਲ ਟਨਲ ਰੋਹਤਾਂਗ ਹੋਕਰ ਸਿਸਸੂ ਅਤੇ ਕੋਕਸਰ ਵਿੱਚ ਬਰਫ਼ਬਾਰੀ ਦਾ ਨਜ਼ਾਰਾ ਦੇਖਣਾ ਸੈਲਾਨੀਆਂ ਲਈ ਕਿਸੇ ਰੋਮਾਂਚ ਤੋਂ ਘੱਟ ਨਹੀਂ ਸੀ। ਸੈਲਾਨੀ ਪਹਾੜਾਂ 'ਤੇ ਬਰਫਬਾਰੀ ਦੇਖ ਕੇ ਖੁਸ਼ ਹੋਏ। ਇਸੇ ਦੌਰਾਨ ਉਹਨਾਂ ਨੇ ਇਸ ਖੂਬਸੂਰਤ ਨਜ਼ਾਰੇ ਨੂੰ ਆਪਣੇ ਕੈਮਰਿਆਂ 'ਚ ਕੈਦ ਵੀ ਕੀਤਾ।


ਦਸ ਦੇਈਏ ਕਿ ਬੀਤੇ ਦਿਨੀ ਸ਼ੁੱਕਰਵਾਰ ਨੂੰ ਕੋਕਸਰ ਦੀਆਂ ਘਾਟੀਆਂ(valleys of Coxar) 'ਚ ਸੈਲਾਨੀਆਂ ਨੇ ਬਰਫਬਾਰੀ ਦਾ ਆਨੰਦ ਮਾਣਿਆ। ਦਰਅਸਲ ਦਸ ਦਿੰਦੇ ਹਾਂ ਕਿ ਹਿਮਾਚਲ 'ਚ ਉੱਚੇ ਪਹਾੜਾਂ 'ਤੇ ਭਾਰੀ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਖੂਬਸੂਰਤ ਵਾਦੀਆਂ (valleys) ਚਾਂਦੀ ਵਾਂਗ ਚਮਕ ਰਹੀਆਂ ਹਨ। ਇਸੇ ਦੌਰਾਨ ਰੋਹਤਾਂਗ ਅਤੇ ਪੰਗੀ ਦੇ ਉੱਚੇ ਇਲਾਕਿਆਂ ਸਮੇਤ ਕਈ ਚੋਟੀਆਂ 'ਤੇ ਸ਼ੁੱਕਰਵਾਰ ਨੂੰ ਬਰਫਬਾਰੀ ਹੋਈ।


ਮੌਸਮ ਵਿਭਾਗ ਵਲੋਂ ਜਾਣਕਾਰੀ ਮਿਲ ਰਹੀ ਹੈ ਕਿ ਸ਼ਨੀਵਾਰ ਨੂੰ ਵੀ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 11 ਦਸੰਬਰ ਤੋਂ ਮੌਸਮ ਸਾਫ਼ ਹੋ ਜਾਵੇਗਾ। ਮਨਾਲੀ ਦੀਆਂ ਉੱਚੀਆਂ ਚੋਟੀਆਂ ਜਿਵੇਂ ਬਰਾਲਾਚਾ, ਕੁੰਜ਼ੁਮ ਪਾਸ, ਘੇਪਨ ਪੀਕ, ਸ਼ਿਗਰੀ ਗਲੇਸ਼ੀਅਰ, ਸ਼ਿੰਕੁਲਾ ਪਾਸ 'ਤੇ ਵੀ ਹਲਕੀ ਬਰਫ਼ਬਾਰੀ ਹੋਈ। ਕੀਲੋਂਗ ਵਿੱਚ ਰਾਤ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 2.0 %, ਕੁਕੁਮਸੇਰੀ 'ਚ 0.1% ਅਤੇ ਕਲਪਾ 'ਚ 1.2 ਸੀ।


 

Story You May Like