The Summer News
×
Monday, 20 May 2024

ਇਸ ਇਲਾਕੇ 'ਚ ਮੌਸਮ ਰਹਿ ਸਕਦਾ ਹੈ ਖੁਸ਼ਕ, ਜਾਣੋ ਨਵਾਂ ਅਪਡੇਟ

ਚੰਡੀਗੜ੍ਹ : ਦੱਸ ਦਿੰਦੇ ਹਾਂ ਕਿ ਆਉਣੇ ਵਾਲੇ ਪੰਜ ਦਿਨਾਂ ਦੌਰਾਨ ਦੇਸ਼ ਦੇ ਕਈ ਇਲਾਕਿਆਂ 'ਚ ਮੌਸਮ ਆਮ ਤੌਰ ਉਤੇ ਖੁਸ਼ਕ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਲੱਦਾਖ 'ਤੇ ਜੰਮੂ-ਕਸ਼ਮੀਰ ਸਮੇਤ ਹਿਮਾਲਿਆ ਦੇ ਸਾਰੇ ਪਹਾੜੀ ਰਾਜਾਂ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ।


ਇਸੇ ਦੌਰਾਨ ਦਸ ਦਿੰਦੇ ਹਾਂ ਕਿ ਮਿਲੀ ਜਾਣਕਾਰੀ ਮੁਤਾਬਕ ਕਈ ਦੱਖਣੀ ਰਾਜਾਂ ਵਿੱਚ ਪਿਛਲੇ ਦੋ-ਤਿੰਨ ਦਿਨਾਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ।ਸੂਤਰਾਂ ਮੁਤਾਬਕ ਮੱਧ ਪ੍ਰਦੇਸ਼ 'ਤੇ ਉੜੀਸਾ 'ਚ ਵੀ ਕੁਝ ਸਥਾਨਾਂ ਉੱਤੇ ਸੀਤ ਲਹਿਰ ਦੇਖਣ ਨੂੰ ਮਿਲ ਸਕਦੀ ਹੈ। ਇਸੇ ਦੌਰਾਨ ਮੱਧ ਭਾਰਤ ਦੇ ਕਈ ਇਲਾਕਿਆਂ 'ਚ ਤਾਪਮਾਨ ਦੇ ਕੋਈ ਖਾਸ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ।

Story You May Like