The Summer News
×
Tuesday, 21 May 2024

ਇਸ ਸ਼ਹਿਰ 'ਚ ਬਦਲੇਗਾ ਮੌਸਮ, ਤੂਫ਼ਾਨੀ ਮੀਂਹ 'ਤੇ ਹਨ੍ਹੇਰੀ ਕਾਰਨ ਵਧਣਗੀਆਂ ਲੋਕਾਂ ਦੀਆ ਮੁਸ਼ਕਿਲਾਂ

ਦਿੱਲੀ : ਵਧਦੀ ਠੰਢ ਕਾਰਨ ਲੋਕਾਂ ਨੂੰ  ਪਹਿਲਾ ਹੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਇਸ ਦੇ ਨਾਲ ਹੀ ਹੁਣ ਉਹਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ 'ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੋਈ ਕਿਉਂਕਿ ਮੀਡੀਆ ਸੂਤਰਾਂ ਮੁਤਾਬਕ  ਦੱਸਿਆ ਜਾ ਰਿਹਾ ਹੈ ਕਿ  ਦਿੱਲੀ ਦੀ ਰਾਜਧਾਨੀ 'ਚ ਮੀਂਹ - ਹਨ੍ਹੇਰੀ ਅਤੇ ਗੋਲੇ ਪੈਣ ਦੀ ਸੰਭਾਵਨਾ ਦਸੀ ਜਾ ਰਹੀ ਹੈ।


ਜਾਣਕਾਰੀ ਮੁਤਾਬਕ  ਮੰਗਲਵਾਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ 23 ਅਤੇ 24 ਜਨਵਰੀ ਨੂੰ ਦਿੱਲੀ, ਹਰਿਆਣਾ, ਪੰਜਾਬ ਅਤੇ ਉੱਤਰੀ ਰਾਜਸਥਾਨ ਵਿੱਚ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਹੈ। 19 ਜਨਵਰੀ ਨੂੰ ਸੰਘਣੀ ਧੁੰਦ ਅਤੇ ਮੀਂਹ ਪੈ ਸਕਦਾ ਹੈ। 6 ਟਰੇਨਾਂ ਦੇ ਦੇਰੀ ਨਾਲ ਚੱਲਣ ਦੀ ਵੀ ਸੰਭਾਵਨਾ ਹੈ।

Story You May Like