The Summer News
×
Monday, 20 May 2024

ਲੋਕਾਂ ਤੋਂ ਵੋਟਾਂ ਮੰਗ ਰਹੇ ਇਹ ਸਿਆਸਤਦਾਨ ਖੁਦ ਨੂੰ ਹੀ ਨਹੀਂ ਪਾ ਸਕਦੇ ਵੋਟਾਂ

ਚੰਡੀਗੜ੍ਹ : ਪੰਜਾਬ ਦੀ ਸਿਆਸਤ ਸਿਖਰਾਂ ਤੇ ਹੈ, ਇੱਕ ਇੱਕ ਵੋਟ ਦੇ ਲਈ ਉਮੀਦਵਾਰਾਂ ਨੂੰ ਕੜੀ ਮਿਹਨਤ ਕਰਨੀ ਪੈ ਰਹੀ ਹੈ। ਪਰ ਸਿਆਸਤ ਦੇ ਕਈ ਨੇਤਾ ਅਜਿਹੇ ਵੀ ਨੇ ਜਿਹੜੇ ਆਪਣੀ ਹੀ ਵੋਟ ਤੋਂ ਵਾਂਝੇ ਰਹਿਣਗੇ। ਤੇ ਨਾਂ ਹੀ ਉਨ੍ਹਾਂ ਨੂੰ ਆਪਣੇ ਪਰਿਵਾਰ ਦੀਆਂ ਵੋਟਾਂ ਮਿਲਣਗੀਆਂ।


CHANNI


ਆਪਣੇ ਆਪ ਨੂੰ ਵੋਟ ਨਾ ਕਰਨ ਵਾਲਿਆਂ ਚ ਸਭ ਤੋਂ ਪਹਿਲਾ ਨਾਮ ਆਉਂਦੇ ਹੈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜੋ 2 ਹਲਕਿਆਂ ਤੋਂ ਚੋਣ ਮੈਦਾਨ ‘ਚ ਹਨ ਤੇ ਭਦੋੜ ਹਲਕੇ ‘ਚ ਨਾ ਉਹ ਖੁਦ ਤੇ ਨਾਂ ਹੀ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਵੋਟ ਕਰ ਸਕਦਾ ਹੈ। ਹਾਲਾਕਿ ਹਲਕਾ ਚਮਕੌਰ ਸਾਹਿਬ ਤੋਂ ਉਹ ਤੇ ਉਨ੍ਹਾਂ ਦਾ ਪਰਿਵਾਰ ਵੋਟ ਕਰ ਸਕਦੇ ਕਿਉਂਕਿ ਉਨ੍ਹਾਂ ਦੀ ਵੋਟ ਚਮਕੌਰ ਸਾਹਿਬ ਤੋਂ ਹੀ ਹੈ।


SUKHBIR BADAL


ਇਸੇ ਤਰਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਆਪਣੇ ਪਰਿਵਾਰ ਦੀ ਵੋਟ ਨਹੀਂ ਮਿਲੇਗੀ। ਕਿਉਂਕਿ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਰਿਵਾਰ ਦੀ ਵੋਟ ਹਲਕਾ ਲੰਬੀ ਤੋਂ ਐ.. ਤੇ ਸੁਖਬੀਰ ਬਾਦਲ ਹਲਕਾ ਜਲਾਲਾਬਾਦ ਤੋਂ ਚੋਣ ਮੈਦਾਨ ‘ਚ ਹਨ ਹਾਲਾਕਿ ਬਾਦਲ ਪਰਿਵਾਰ 5 ਵਾਰ ਮੁੱਖ ਮੰਤਰੀ ਰਹੇ ਸਿਆਸਤ ਦੇ ਬਾਬਾ ਬੋਹੜ ਪਰਕਾਸ਼ ਸਿੰਘ ਬਾਦਲ ਨੂੰ ਵੋਟ ਕਰ ਸਕਦੇ ਹਨ।


NAVJOT SIDHU


ਇਸ ਤੋਂ ਅੱਗੇ ਨਾਮ ਆਉਂਦੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਨਵਜੋਤ ਸਿੱਧੂ ਤੇ ਉਨ੍ਹਾਂ ਦੀ ਪਤਨੀ ਦਾ ਵੋਟ ਅੰਮ੍ਰਿਤਸਰ ਪੱਛਮੀ ਦਾ ਹੈ ਤੇ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਹਨ।


BIKRAM MAJITHIA


ਹੁਣ ਗੱਲ ਕਰਦੇ ਹਾਂ ਨਵਜੋਤ ਸਿੱਧੂ ਦੇ ਵਿਰੋਧੀ ਬਿਕਰਮ ਮਜੀਠੀਆ ਦੀ ਬਿਕਰਮ ਮਜੀਠੀਆ ਇਸ ਵਾਰ ਆਪਣਾ ਹਲਕਾ ਮਜੀਠਾ ਛੱਡ ਕੇ ਨਵਜੋਤ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਤੋਂ ਟੱਕਰ ਦੇਣ ਲਈ ਮੈਦਾਨ ਚ ਡਟੇ ਹਨ। ਜਿੱਥੇ ਉਨ੍ਹਾਂ ਨੂੰ ਆਪਣੀ ਤੇ ਆਪਣੀ ਪਤਨੀ ਦੀ ਵੋਟ ਨਹੀਂ ਮਿਲੇਗੀ.. ਹਾਲਾਕਿ ਮਜੀਠੀਆ ਆਪਣੀ ਪਤਨੀ ਨੂੰ ਵੋਟ ਕਰ ਸਕਦੇ ਹਨ।


OP SONI


ਪੰਜਾਬ ਦੇ ਡਿਪਟੀ ਸੀਐਮ ਓਪੀ ਸੋਨੀ ਅੰਮ੍ਰਿਤਸਰ ਪੱਛਮੀ ਤੋਂ ਹਨ ਤੇ ਚੋਣਾਂ ਅੰਮ੍ਰਿਤਸਰ ਸੈਂਟਰਲ ਤੋਂ ਲੜ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਵੋਟ ਨਹੀਂ ਮਿਲ ਸਕਦੀ ਹੈ।


RAJ KUMAR VERKA


ਇਸੇ ਤਰਾਂ ਹੀ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਅੰਮ੍ਰਿਤਸਰ ਪੱਛਮੀ ਤੋਂ ਚੋਣ ਮੈਦਾਨ ਚ ਡਟੇ ਹਨ। ਜਦਕਿ ਉਨ੍ਹਾਂ ਦਾ ਵੋਟ ਅੰਮ੍ਰਿਤਸਰ ਉੱਤਰ ਚ ਹੈ।


ਤਾਂ ਇਹ ਸਿਆਸਤ ਦੇ ਵੱਡੇ ਨੇਤਾ ਹਨ ਜੋ ਲੋਕਾਂ ਕੋਲ ਵੋਟਾਂ ਲਈ ਹੱਥ ਜੋੜ ਰਹੇ ਹਨ। ਪਰ ਆਪਣੀ ਹੀ ਵੋਟ ਖੁਦ ਨੂੰ ਨਹੀਂ ਪਾ ਸਕਦੇ ਕਿਉਂਕਿ ਇਹ ਆਪਣੇ ਹਲਕੇ ਛੱਡ ਕੇ ਹੋਰ ਹਲਕਿਆਂ ਤੋਂ ਚੋਣਾਂ ਲੜ ਰਹੇ ਹਨ। ਖੈਰ ਹੁਣ ਵੇਖਣਾ ਹੋਵੇਗਾ ਕਿ ਆਪਣਾ ਹਲਕਾ ਛੱਡ ਹੋਰ ਹਲਕੇ ਤੋਂ ਚੋਣਾਂ ਲੜਨਾ ਇਨ੍ਹਾਂ ਨੂੰ ਰਾਸ ਆਉਂਦੇ ਜਾਂ ਨਹੀਂ।


 


 


 


Story You May Like