मंत्री जी बजट में हल्का साहनेवाल की टूटी सड़कों के पैचवर्क के लिए फंड पास करवा लें - बलियावाल
CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤਿਰੰਗਾ ਯਾਤਰਾ ‘ਚ ਹੋਏ ਸ਼ਾਮਲ
ਪੂਰਾ ਦੇਸ਼ ਇਨ੍ਹਾਂ ਦਿਨਾਂ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਮਨਾ ਰਿਹਾ ਹੈ। ਚਾਰੇ ਪਾਸੇ ਆਜ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰ ਨੇ ਹਰ ਘਰ ਵਿਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਵੀ ਚਲਾਈ ਹੈ। ਇਸ ਤਹਿਤ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 13 ਤੋਂ 15 ਅਗਸਤ ਦਰਮਿਆਨ ਆਪਣੇ ਘਰਾਂ ‘ਤੇ ਤਿਰੰਗਾ ਲਹਿਰਾਉਣ। ਲੋਕਾਂ ਦੇ ਨਾਲ-ਨਾਲ ਸਾਰੇ ਆਗੂ ਵੀ ਇਸ ਮੁਹਿੰਮ ਦਾ ਹਿੱਸਾ ਬਣ ਰਹੇ ਹਨ। ਦੂਜੇ ਪਾਸੇ ਅੱਜ ਧੂਰੀ ਵਿੱਚ ਕੱਢੀ ਗਈ ਤਿਰੰਗਾ ਯਾਤਰਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਸੀਐਮ ਮਾਨ ਦੀ ਭੈਣ ਵੀ ਮੌਜੂਦ ਸੀ।